ਮਲਾਇਕਾ ਅਰੋੜਾ ਬਾਲੀਵੁੱਡ ਇੰਡਸਟ੍ਰੀ ਦੀਆਂ ਖੂਬਸੂਰਤ ਅਦਾਕਾਰਾਂ 'ਚੋਂ ਇਕ ਹੈ, ਜੋ ਡਾਂਸ ਅਤੇ ਬੋਲਡਨੈੱਸ 'ਚ ਕਿਸੇ ਤੋਂ ਘੱਟ ਨਹੀਂ ਹੈ। ਅੱਜ ਮਲਾਇਕਾ ਅਰੋੜਾ ਆਪਣਾ 49ਵਾਂ ਜਨਮਦਿਨ ਮਨਾ ਰਹੀ ਹੈ।
ਬੁਆਏਫ੍ਰੈਂਡ ਅਰਜੁਨ ਕਪੂਰ ਨੇ ਮਿਰਰ ਸੈਲਫੀ ਸਾਂਝੀ ਕਰਦੇ ਹੋਏ ਮਲਾਇਕਾ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਕਿਹਾ 'Be Mine'
ਮਲਾਇਕਾ ਅਰੋੜਾ ਆਪਣੇ ਡਾਂਸ ਨੰਬਰ ਤੇ ਟੀਵੀ ਸ਼ੋਅ ਤੋਂ ਵੱਡੀ ਕਮਾਈ ਕਰਦੀ ਹੈ। ਸ਼ੋਅ ਦੇ ਹਰ ਐਪੀਸੋਡ ਲਈ 5 ਲੱਖ ਰੁਪਏ ਚਾਰਜ ਕਰਦੀ ਹੈ।
ਮਲਾਇਕਾ ਬ੍ਰਾਂਡਜ਼ ਦੇ ਵਿਗਿਆਪਨ ਕਰਕੇ ਵੀ ਖੂਬ ਕਮਾਈ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਲਾਇਕਾ ਅਰੋੜਾ ਦੀ ਕੁੱਲ ਜਾਇਦਾਦ ਕਰੀਬ 80 ਕਰੋੜ ਰੁਪਏ ਹੈ।
ਮਲਾਇਕਾ ਅਰੋੜਾ ਦਾ ਘਰ ਇੰਨਾ ਆਲੀਸ਼ਾਨ ਹੈ ਕਿ ਘਰ ਤੋਂ ਅਰਬ ਸਾਗਰ ਦਾ ਦਿਲਕਸ਼ ਨਜ਼ਾਰਾ ਦੇਖਿਆ ਜਾ ਸਕਦਾ ਹੈ। ਮਲਾਇਕਾ ਅਰੋੜਾ ਦੇ 20 ਕਰੋੜ ਦੇ ਘਰ 'ਚ ਉਸ ਦੇ ਆਰਾਮ ਦੀ ਹਰ ਚੀਜ਼ ਹੈ। ਮਲਾਇਕਾ ਆਪਣੇ ਬੇਟੇ ਨਾਲ ਇਸ ਘਰ 'ਚ ਰਹਿੰਦੀ ਹੈ।
ਮਲਾਇਕਾ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। ਉਸ ਦੀ ਕਾਰ ਕਲੈਕਸ਼ਨ 'ਚ 1.38 ਕਰੋੜ ਦੀ BMW 7 ਸੀਰੀਜ਼, 20 ਲੱਖ ਦੀ Toyota Innova Crysta, 96 ਲੱਖ ਦੀ BMW X7 ਦੇ ਨਾਲ-ਨਾਲ 2.11 ਕਰੋੜ ਦੀ ਰੇਂਜ ਰੋਵਰ ਵੋਗ ਸ਼ਾਮਲ ਹੈ।
ਨਿੱਜੀ ਜ਼ਿੰਦਗੀ ਕਾਰਨ ਚਰਚਾ ਚ ਰਹਿਣ ਵਾਲੀ ਮਲਾਇਕਾ ਅਰੋੜਾ ਨੇ ਅਦਾਕਾਰ ਅਰਬਾਜ਼ ਖਾਨ ਨਾਲ ਵਿਆਹ ਕੀਤਾ ਸੀ। ਹੁਣ ਉਸ ਨੇ ਅਰਬਾਜ਼ ਖਾਨ ਨੂੰ ਤਲਾਕ ਦੇ ਦਿੱਤਾ ਹੈ।
ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਤੋਂ 11 ਸਾਲ ਛੋਟੇ ਬੁਆਏਫ੍ਰੈਂਡ ਅਰਜੁਨ ਕਪੂਰ ਦੇ ਨਾਲ ਮਲਾਇਕਾ ਦੀ ਲਵ ਲਾਈਫ ਨੂੰ ਅਕਸਰ ਸਪਾਟ ਕੀਤਾ ਜਾਂਦਾ ਹੈ।