World Arthritis Day 2022: ਗਠੀਆ ਦੇ ਮਰੀਜ਼ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਕਰਨ ਪਰਹੇਜ਼


By Ramandeep Kaur12, Oct 2022 09:57 AMpunjabijagran.com

ਗਠੀਆ

40 ਸਾਲ ਤੋਂ ਬਾਅਦ ਗਠੀਆ ਦੀ ਸਮੱਸਿਆ ਪੁਰਸ਼ਾਂ ਦੇ ਮੁਕਾਬਲੇ ਔਰਤਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜੇ ਤੁਸੀਂ ਵੀ ਇਸ ਦੇ ਸ਼ਿਕਾਰ ਹੋ ਤਾਂ ਡਾਈਟ 'ਚ ਕੁਝ ਚੀਜ਼ਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿਓ।

ਮਿੱਠੇ ਤੋਂ ਕਰੋ ਪਰਹੇਜ਼

ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਸ਼ੂਗਰ ਲੈਵਲ ਦੇ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ ਤੇ ਸੋਜ ਵੀ ਬਣੀ ਰਹਿੰਦੀ ਹੈ। ਗਠੀਏ ਦੇ ਦਰਦ ਤੋਂ ਰਾਹਤ ਲਈ ਮਿੱਠੇ ਦਾ ਸੇਵਨ ਬੰਦ ਕਰ ਦਿਓ।

ਜ਼ਿਆਦਾ ਨਮਕ ਖਾਣ ਤੋਂ ਕਰੋ ਪਰਹੇਜ਼

ਜ਼ਿਆਦਾ ਨਮਕ ਗਠੀਏ ਦਾ ਦਰਦ ਵਧਾ ਸਕਦਾ ਹੈ। ਪੈਕਡ ਆਈਟਮਜ਼ ਜਿਵੇਂ ਚਿਪਸ, ਸਨੈਕਸ, ਮੂੰਗਫਲੀ ਆਦਿ 'ਚ ਬਹੁਤ ਸਾਰਾ ਨਮਕ ਹੁੰਦਾ ਹੈ। ਇਸ 'ਚ ਮੌਜੂਦ ਸੋਡੀਅਮ ਸੋਜਸ਼ ਵਧਾ ਸਕਦਾ ਹੈ।

ਅਲਕੋਹਲ ਤੋਂ ਪਰਹੇਜ਼

ਅਲਕੋਹਲ ਗਠੀਏ ਦੇ ਲੱਛਣਾਂ ਨੂੰ ਵਿਗਾੜ ਸਕਦੀ ਹੈ, ਗਠੀਏ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਨੂੰ ਸੀਮਤ ਕਰਨਾ ਚਾਹੀਦਾ ਹੈ ਜਾਂ ਇਸ ਤੋਂ ਬਚਣਾ ਚਾਹੀਦਾ ਹੈ।

ਪ੍ਰੋਸੈਸਡ ਭੋਜਨ ਤੋਂ ਕਰੋ ਪਰਹੇਜ਼

ਗਠੀਆ ਪੀੜਤਾਂ ਨੂੰ ਪ੍ਰੋਸੈਸਡ ਭੋਜਨ ਤੋਂ ਵੀ ਪਰਹੇਜ਼ ਕਰੋ, ਕਿਉਂਕਿ ਇਨ੍ਹਾਂ 'ਚ ਪ੍ਰੀਜ਼ਰਵੇਟਿਵ ਦੇ ਨਾਲ-ਨਾਲ ਚੀਨੀ ਅਤੇ ਰਿਫਾਇੰਡ ਅਨਾਜ ਹੁੰਦੇ ਹਨ, ਜੋ ਜੋੜਾਂ ਦੇ ਦਰਦ ਨੂੰ ਵਧਾਉਂਦੇ ਹਨ।

ਜੰਕ ਫੂਡ ਤੇ ਡੱਬਾ ਬੰਦ ਭੋਜਨ ਤੋਂ ਪਰਹੇਜ਼

ਜੰਕ ਫੂਡ, ਡੱਬਾਬੰਦ ​​ਭੋਜਨ ਪਦਾਰਥਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਡੇਅਰੀ ਉਤਪਾਦਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਪਰ ਦਹੀਂ ਦਾ ਸੇਵਨ ਕੀਤਾ ਜਾ ਸਕਦਾ ਹੈ।

ਬੱਚੇ ਨੂੰ 'ਤੇਜ਼ ਤੇ ਇੰਟੀਲੀਜੈਂਟ' ਬਣਾਉਣ ਦਾ ਕੰਮ ਕਰਦੇ ਹਨ ਇਹ 6 ਤਰ੍ਹਾਂ ਦੇ ਬ੍ਰੇਨ ਫੂਡਜ਼, ਜਾਣੋ ਇਨ੍ਹਾਂ ਬਾਰੇ