ਅੱਜਕੱਲ੍ਹ ਦੇ ਮਾਹੌਲ 'ਚ ਮਹਿਲਾਵਾਂ ਬਾਹਰ ਕੀ ਘਰ 'ਚ ਵੀ ਸੁਰੱਖਿਅਤ ਨਹੀਂ ਹਨ। ਉਮਰ ਕੋਈ ਵੀ ਹੋਵੇ। ਵਧਦੇ ਅਪਰਾਧ ਦੇ ਮਾਮਲੇ ਸੋਚਣ 'ਤੇ ਮਜ਼ਬੂਰ ਕਰ ਦਿੰਦੇ ਹਨ।
ਬੇਟੀਆਂ ਨੂੰ ਖੁਦ ਦੀ ਰੱਖਿਆ ਕਰਨ ਲਈ ਸੈਲਫ ਡਿਫੈਂਸ ਦੀਆਂ ਕਲਾਸਾਂ ਲਗਵਾਓ। ਜੂਡੋ-ਕਰਾਟੇ, ਮਾਰਸ਼ਲ ਆਰਟ ਦੀ ਟ੍ਰੇਨਿੰਗ ਦਵਾਓ ਜਾ ਕਿ ਬਹੁਤ ਜ਼ਰੂਰੀ ਹੈ।
ਬੇਟੀਆਂ ਨੂੰ ਬਚਪਨ 'ਚ ਹੀ ਗੁੱਡ ਤੇ ਬੈਡ ਟੱਚ ਦੇ ਬਾਰੇ ਸਮਝਾਓ। ਇਸ ਨਾਲ ਉਨ੍ਹਾਂ ਨੂੰ ਕਿਸੇ ਦੇ ਗਲਤ ਇਰਾਦਿਆਂ ਦਾ ਆਸਨੀ ਨਾਲ ਪਤਾ ਲਗ ਜਾਵੇਗਾ।
ਬੇਟੀਆਂ ਨੂੰ ਨਾ ਕਹਿਣਾ ਸਿਖਾਓ। ਉਹ ਗਲਤ ਗੱਲ ਹੋਵੇ, ਟੱਚ ਜਾਂ ਫਿਰ ਗਲਤ ਸੋਚ। ਨਾ ਕਹਿਣ ਦੀ ਹਿੰਮਤ ਹਰੇਕ ਲੜਕੀ 'ਚ ਹੋਣੀ ਚਾਹੀਦੀ ਹੈ।
ਬੇਟੀਆਂ ਨੂੰ ਖੁਦ ਦੀ ਇੱਜ਼ਤ ਕਰਨਾ ਜ਼ਰੂਰ ਸਿਖਾਓ। ਆਪਣੇ ਆਤਮਨਿਰਭਰ ਲਈ ਲੜਨਾ ਸਿਖਾਓ। ਜੇਕਰ ਉਨ੍ਹਾਂ ਨੂੰ ਕੋਈ ਗੱਲ ਪਸੰਦ ਨਹੀਂ ਤਾਂ ਮਨਾ ਕਰਨਾ ਜਾਂ ਟੋਕਣਾ ਸਿਖਾਓ।
ਬੇਟੀਆਂ ਨੂੰ ਦਿਮਾਗੀ ਤੌਰ ਤੇ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਕਿਸੇ ਵੀ ਮੁਸੀਬਤ 'ਚ ਘਬਰਾਉਣ ਦੀ ਬਜਾਏ ਲੜਨਾ ਤੇ ਅੱਗੇ ਵਧਣਾ ਸਿਖਾਓ ਤਾਂ ਜੋ ਜ਼ਿੰਦਗੀ 'ਚ ਹੋਣ ਵਾਲੀ ਕਿਸੇ ਵੀ ਘਟਨਾ ਦਾ ਸਾਹਮਣਾ ਕਰ ਸਕਣ।
ਬਾਹਰ ਦੇ ਲੋਕਾਂ ਤੋਂ ਸਾਵਧਾਨ ਰਹਿਣਾ ਸਿਖਾਓ। ਕਿਸੇ ਦੀ ਬੁਰੀ ਨਜ਼ਰ, ਪਿੱਛਾ ਕਰਨਾ ਦੇ ਬਾਰੇ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨਾ ਸਿਖਾਓ।
ਬੇਟੀਆਂ ਨੂੰ ਤਕਨਾਲੋਜੀ ਦੀ ਸਹੀ ਜਾਣਕਾਰੀ ਦਿਓ। ਬਲੈਕਮੇਲ ਕਰਨਾ, ਵਾਇਰਲ ਤਸਵੀਰਾਂ, ਵੀਡੀਓ ਦੇ ਬਾਰੇ 'ਚ ਖੁੱਲ੍ਹ ਕੇ ਗੱਲ ਕਰਨਾ।