ਜਾਣੋ ਕੀ ਹੁੰਦੇ ਹਨ ਡਿਪਰੈਸ਼ਨ ਦੇ ਸ਼ੁਰੂਆਤੀ ਲੱਛਣ
By Neha diwan
2024-09-13, 13:28 IST
punjabijagran.com
ਜਦੋਂ ਸਾਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਅਸੀਂ ਡਾਕਟਰ ਨੂੰ ਦਿਖਾਉਂਦੇ ਹਾਂ। ਇਸ ਤਰ੍ਹਾਂ ਹੀ ਸਾਨੂੰ ਮੈਂਟਲ ਹੈਲਥ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਸਰੀਰਕ ਤੇ ਮਾਨਸਿਕ ਸਿਹਤ
ਤਣਾਅ ਨਾਲ ਸਰੀਰਕ ਤੇ ਮਾਨਸਿਕ ਦੋਵੇਂ ਹੀ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਹਨ। ਇਸ ਨੂੰ ਸਮੇਂ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਡਿਪਰੈਸ਼ਨ ਪੂਰੀ ਤਰ੍ਹਾਂ ਦਿਮਾਗ ਨੂੰ ਹਿਲਾ ਕੇ ਰੱਖ ਦਿੰਦਾ ਹੈ।
ਸੋਚਣ ਦੀ ਸਥਿਤੀ
ਇਸ 'ਚ ਸੋਚਣ ਦੀ ਤੇ ਕੰਮ ਕਰਨ ਦੀ ਸਥਿਤੀ ਬਿਲਕੁਲ ਅਲੱਗ ਹੁੰਦੀ ਹੈ। ਇਸ 'ਚ ਇਨਸਾਨ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਗੁੱਸਾ ਕਰਦਾ ਹੈ।
ਨਿਰਾਸ਼ ਰਹਿਣਾ
ਡਿਪਰੈਸ਼ਨ 'ਚ ਰਹਿਣ ਵਾਲਾ ਇਨਸਾਨ ਹਮੇਸ਼ਾ ਨਿਰਾਸ਼, ਉਦਾਸ ਜਾਂ ਪਰੇਸ਼ਾਨ ਰਹਿੰਦਾ ਹੈ। ਉਸ ਇਨਸਾਨ ਦਾ ਦੇਖਣ ਵਾਲਾ ਨਜ਼ਰੀਆਂ ਉਦਾਸੀ ਭਰਿਆ ਹੁੰਦਾ ਹੈ।
ਰੋਣਾ ਤੇ ਪਰੇਸ਼ਾਨ ਹੋਣਾ
ਗੁੱਸਾ ਆਉਣ ਤੇ ਡਿਪਰੈਸ਼ਨ 'ਚ ਰਹਿਣ ਵਾਲਾ ਇਨਸਾਨ ਜਾਂ ਤਾਂ ਬਹੁਤ ਰੋਦਾ ਹੈ ਜਾਂ ਫਿਰ ਚਿਕਦਾ ਹੈ। ਹਨੇਰੇ 'ਚ ਇਕੱਲੇ ਖ਼ੁਦ ਨਾਲ ਗੱਲਾਂ ਕਰਦਾ ਹੈ ਤੇ ਆਪਣੇ ਆਪ ਨੂੰ ਕੈਦ ਕਰ ਲੈਂਦਾ ਹੈ।
ਇਕਾਗਰਤਾ ਦੀ ਕਮੀ
ਡਿਪਰੈਸ਼ਨ ਦੇ ਸ਼ਿਕਾਰ ਵਾਲੇ ਇਨਸਾਨ 'ਚ ਇਕਾਗਰਤਾ ਦੀ ਕਮੀ ਹੁੰਦੀ ਹੈ। ਉਹ ਕਿਸੇ ਵੀ ਕੰਮ 'ਤੇ ਫੋਕਸ ਨਹੀਂ ਕਰ ਪਾਉਂਦਾ ਹੈ ਤੇ ਛੋਟੀਆਂ -ਛੋਟੀਆਂ ਚੀਜ਼ਾਂ ਨੂੰ ਭੁੱਲ ਜਾਂਦਾ ਹੈ।
ਨੀਂਦ ਦੀ ਕਮੀ
ਡਿਪਰੈਸ਼ਨ ਦੇ ਸ਼ਿਕਾਰ ਇਨਸਾਨ ਨੂੰ ਨੀਂਦ ਦੀ ਪਰੇਸ਼ਾਨੀ ਹੁੰਦੀ ਹੈ। ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ।
ਸਰੀਰਕ ਪਰੇਸ਼ਾਨੀਆਂ
ਸਿਰ ਦਰਦ ਰਹਿਣਾ, ਪੇਟ 'ਚ ਤਕਲੀਫ, ਵਜ਼ਨ ਵਧਣਾ ਜਾਂ ਘਟਣਾ ਸਰੀਰਕ ਸਮੱਸਿਆਵਾਂ ਹੁੰਦੀਆਂ ਹਨ।
ਸੁਭਾਅ 'ਚ ਬਦਲਾਅ
ਡਿਪਰੈਸ਼ਨ ਵਾਲੇ ਇਨਸਾਨ ਦਾ ਸੁਭਾਅ ਵੀ ਬਦਲ ਜਾਂਦਾ ਹੈ। ਉਹ ਖੁਸ਼ ਨਹੀਂ ਰਹਿੰਦਾ ਤੇ ਕਿਸੇ ਨਾਲ ਘੁਲਣਾ -ਮਿਲਣਾ ਪਸੰਦ ਨਹੀਂ ਕਰਦਾ ਹੈ।
ਮਸੂਰ ਦਾਲ ਦੇ ਨਰਮ ਤੇ ਸਵਾਦਿਸ਼ਟ ਕਬਾਬ ਬਣਾਉਣ ਲਈ ਦੇਸੀ ਨੁਸਖੇ
Read More