Winter Dandruff Care: ਸਰਦੀਆਂ 'ਚ ਡੈਂਡਰਫ ਕਰਦੀ ਹੈ ਪਰੇਸ਼ਾਨ, ਤਾਂ ਅਪਣਾਓ ਇਹ ਨੁਸਖ਼ੇ


By Ramandeep Kaur16, Nov 2022 11:33 AMpunjabijagran.com

ਡੈਂਡਰੱਫ

ਸਰਦੀਆਂ ਦੀ ਠੰਡ ਤੇ ਹਵਾ ਵਾਲ਼ਾਂ ਦੀ ਨਮੀ ਨੂੰ ਸੋਖ ਲੈਂਦੀ ਹੈ, ਜਿਸ ਕਾਰਨ ਡ੍ਰਾਈਨੈੱਸ ਵੱਧ ਜਾਂਦੀ ਹੈ ਤੇ ਡੈਂਡਰੱਫ ਦੀ ਸਮੱਸਿਆ ਹੁੰਦੀ ਹੈ।

ਸਮੱਸਿਆਵਾਂ

ਡੈਂਡਰਫ ਨਾਲ ਵਾਲ਼ ਉਮਰ ਤੋਂ ਪਹਿਲਾਂ ਸਫ਼ੇਦ, ਝੜਨੇ ਤੇ ਰੁੱਖ਼ੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਸਿਰ 'ਚ ਜ਼ਿਆਦਾ ਖਾਰਸ਼ ਹੁੰਦੀ ਹੈ। ਜਾਣੋ ਨਿਜਾਤ ਪਾਉਣ ਦੇ ਘਰੇਲੂ ਉਪਾਅ...

ਤੇਲ ਦੀ ਮਾਲਿਸ਼

ਰੁੱਖ਼ੇ ਵਾਲਾਂ ਦਾ ਇਕ ਕਾਰਨ ਨਮੀ ਦੀ ਕਮੀ ਹੈ। ਇਸ ਸਥਿਤੀ 'ਚ ਨਾਰੀਅਲ ਜਾਂ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਰਾਹਤ ਮਿਲੇਗੀ।

ਕੰਡੀਸ਼ਨਿੰਗ

ਆਪਣੇ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਦੀ ਵਰਤੋਂ ਜ਼ਰੂਰ ਕਰੋ। ਇਹ ਵਾਲ਼ਾ ਨੂੰ ਨਮੀ ਪ੍ਰਦਾਨ ਕਰਦਾ ਹੈ ਤੇ ਡੈਂਡਰੱਫ ਤੋਂ ਛੁਟਕਾਰਾ ਦਿਵਾਉਂਦਾ ਹੈ।

ਘਰੇਲੂ ਹੇਅਰ ਮਾਸਕ

ਦਹੀਂ, ਸ਼ਹਿਦ ਜਾਂ ਅੰਡੇ ਨਾਲ ਬਣੇ ਕੁਦਰਤੀ ਹੇਅਰ ਮਾਸਕ ਵੀ ਤੁਹਾਡੇ ਵਾਲਾਂ ਨੂੰ ਚੰਗਾ ਪੋਸ਼ਣ ਦੇ ਸਕਦੇ ਹਨ।

ਟੀ ਟ੍ਰੀ ਆਇਲ

ਡੈਂਡਰਫ ਤੋਂ ਛੁਟਕਾਰਾ ਪਾਉਣ ਲਈ, ਆਪਣੇ ਸ਼ੈਂਪੂ 'ਚ ਟੀ ਟ੍ਰੀ ਆਇਲ ਦੀਆਂ ਕੁਝ ਬੂੰਦਾਂ ਪਾ ਕੇ ਆਪਣਾ ਸਿਰ ਧੋਵੋ। 4 ਤੋਂ 5 ਵਾਰ ਵਾਲਾਂ 'ਚ ਟੀ ਟ੍ਰੀ ਆਇਲ ਦੀ ਵਰਤੋਂ ਕਰਨ ਨਾਲ ਡੈਂਡਰਫ ਦੂਰ ਹੋ ਜਾਵੇਗੀ।

ਸੰਤਰਾ ਤੇ ਨਿੰਬੂ

ਸੁੱਕੇ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ 5 ਤੋਂ 6 ਚਮਚ ਨਿੰਬੂ ਦੇ ਰਸ 'ਚ ਲੋੜ ਮੁਤਾਬਕ ਮਿਲਾ ਕੇ ਪੇਸਟ ਬਣਾਓ ਤੇ ਇਸ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ। ਡੈਂਡਰਫ ਗਾਇਬ ਹੋ ਜਾਵੇਗੀ।

ਕਪੂਰ ਤੇ ਨਾਰੀਅਲ ਤੇਲ

ਕਪੂਰ ਤੇ ਨਾਰੀਅਲ ਤੇਲ ਨੂੰ ਮਿਲਾ ਕੇ ਵਾਲਾਂ 'ਚ ਚੰਗੀ ਤਰ੍ਹਾਂ ਲਗਾਓ ਤੇ ਮਾਲਿਸ਼ ਕਰੋ। ਇਸ ਨੂੰ ਲਗਾਉਣ ਦੇ ਇਕ ਘੰਟੇ ਬਾਅਦ ਸਿਰ ਧੋ ਲਓ, ਅਸਰ ਨਜ਼ਰ ਆਵੇਗਾ।

ਇਸ ਆਸਾਨ ਤਰੀਕੇ ਨਾਲ ਬਣਾਓ ਪਨੀਰ ਕੋਰਮਾ, ਜਾਣੋ ਰੈਸਿਪੀ