ਸੂਰਜ ਨਮਸਕਾਰ ਦਾ ਅਰਥ ਹੈ, ਸੂਰਜ ਨੂੰ ਨਮਸਕਾਰ ਕਰਨਾ। ਅਜਿਹਾ ਕਰਨ ਨਾਲ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਪਰ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ।
ਸੂਰਜ ਨਮਸਕਾਰ ਨਾਲ ਦਿਨ ਦੀ ਸ਼ੁਰੂਆਤ ਕਰਨ ਨਾਲ ਤੁਹਾਡਾ ਸਰੀਰ ਤੇ ਦਿਮਾਗ ਦੋਵੇਂ ਤੰਦਰੁਸਤ ਰਹਿੰਦੇ ਹਨ। ਰੋਜ਼ਾਨਾ 5-10 ਮਿੰਟ ਤਕ ਸੂਰਜ ਨਮਸਕਾਰ ਕਰਨ ਤੋਂ ਬਾਅਦ ਤੁਹਾਨੂੰ ਕੋਈ ਆਸਣ ਕਰਨ ਦੀ ਵੀ ਲੋੜ ਨਹੀਂ ਪਵੇਗੀ।
ਸੂਰਜ ਨਮਸਕਾਰ ਕਰਨ ਨਾਲ ਸਰੀਰ 'ਤੇ ਸੂਰਜ ਦੀਆਂ ਕਿਰਨਾਂ ਦਾ ਸਿੱਧਾ ਅਸਰ ਹੋਣ ਨਾਲ ਤੁਹਾਡੀਆਂ ਕਈ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ। ਸਾਰਿਆਂ ਨੂੰ ਰੋਜ਼ਾਨਾ ਸੂਰਜ ਨਮਸਕਾਰ ਕਰਨਾ ਚਾਹੀਦਾ ਹੈ।
ਰੋਜ਼ਾਨਾ ਸੂਰਜ ਨਮਸਕਾਰ ਕਰਨ ਨਾਲ, ਤੁਹਾਡੇ ਖੂਨ ਦੇ ਸੰਚਾਰ ਨੂੰ ਹੁਲਾਰਾ ਮਿਲਦਾ ਹੈ, ਜਿਸ ਨਾਲ ਤੁਹਾਡੀ ਚਮੜੀ ਅਤੇ ਚਿਹਰੇ ਦੀ ਚਮਕ ਵਾਪਸ ਆਉਂਦੀ ਹੈ।
ਇਹ ਆਸਣ ਪਾਚਨ ਤੰਤਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ ਇਹ ਪਾਚਨ ਪ੍ਰਣਾਲੀ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਨਾਲ ਅੰਤੜੀਆਂ ਦੇ ਕੰਮਕਾਜ ਵਿੱਚ ਵੀ ਸੁਧਾਰ ਹੁੰਦਾ ਹੈ।
ਜੇਕਰ ਤੁਸੀਂ ਆਪਣੀ ਮਾਨਸਿਕ ਸਿਹਤ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਇਸ ਆਸਣ ਨੂੰ ਨਿਯਮਿਤ ਰੂਪ ਨਾਲ ਕਰੋ। । ਇਹ ਯਾਦਦਾਸ਼ਤ ਅਤੇ ਦਿਮਾਗੀ ਪ੍ਰਣਾਲੀ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।
ਇਹ ਆਸਣ ਤੁਹਾਨੂੰ ਸ਼ਾਂਤ ਕਰਨ ਤੇ ਚਿੰਤਾ ਤੋਂ ਛੁਟਕਾਰਾ ਪਾਉਣ ਵਿਚ ਵੀ ਮਦਦ ਕਰਦੈ। ਇਹ ਐਂਡੋਕਰੀਨ ਗ੍ਰੰਥੀਆਂ ਦੀ ਗਤੀਵਿਧੀ ਨੂੰ ਆਮ ਬਣਾਉਂਦੈ ਤੇ ਥਾਇਰਾਇਡ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਫਾਇਦੇਮੰਦ ਹੁੰਦੈ।
ਸੂਰਿਆ ਨਮਸਕਾਰ ਮਾਹਵਾਰੀ ਦੇ ਬਿਹਤਰ ਨਿਯੰਤ੍ਰਣ ਵਿੱਚ ਵੀ ਮਦਦ ਕਰਦਾ ਹੈ। ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਮਾਹਵਾਰੀ ਦੇ ਦਰਦ ਨੂੰ ਵੀ ਘਟਾਉਂਦਾ ਹੈ।