ਸਾਨੂੰ ਬਚਪਨ ਤੋਂ ਹੀ ਕਿਹਾ ਜਾਂਦਾ ਹੈ ਕਿ ਸਵੇਰੇ ਨਹਾਓ ਅਤੇ ਉਸ ਤੋਂ ਬਾਅਦ ਹੀ ਕੁਝ ਖਾਓ। ਖਾਣਾ ਖਾਣ ਤੋਂ ਪਹਿਲਾਂ ਨਹਾਉਣ ਦੀ ਇਹ ਆਦਤ ਲਗਭਗ ਅਸੀਂ ਸਾਰੇ ਹੀ ਅਪਣਾਉਂਦੇ ਹਾਂ, ਪਰ ਕੀ ਤੁਸੀਂ ਇਸ ਦੇ ਪਿੱਛੇ ਦਾ ਕਾਰਨ ਜਾਣਦੇ ਹੋ?
ਖਾਣਾ ਖਾਣ ਤੋਂ ਬਾਅਦ ਨਹਾਉਣ ਨਾਲ ਵੀ ਬਦਹਜ਼ਮੀ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਪਰ ਅਜਿਹਾ ਕਿਉਂ ਹੁੰਦਾ ਹੈ?
ਸਾਡੇ ਸਰੀਰ ਵਿੱਚ ਮੌਜੂਦ ਅਗਨੀ ਤੱਤ (ਪਾਚਨ ਦੀ ਅੱਗ) ਭੋਜਨ ਦੇ ਪਾਚਨ ਲਈ ਜ਼ਿੰਮੇਵਾਰ ਹੈ। ਜਦੋਂ ਇਹ ਤੱਤ ਸਾਡੇ ਸਰੀਰ ਵਿੱਚ ਆਪਣੇ ਸਿਖਰ 'ਤੇ ਹੁੰਦਾ ਹੈ, ਤਾਂ ਭੋਜਨ ਨੂੰ ਵਧੀਆ ਤਰੀਕੇ ਨਾਲ ਪਚਾਇਆ ਜਾਂਦਾ ਹੈ।
ਭੋਜਨ ਦੇ ਸਹੀ ਪਾਚਨ ਲਈ ਅੰਤੜੀਆਂ ਦੇ ਆਲੇ ਦੁਆਲੇ ਖੂਨ ਦਾ ਸੰਚਾਰ ਬਹੁਤ ਵਧੀਆ ਹੋਣਾ ਚਾਹੀਦਾ ਹੈ। ਜੇਕਰ ਇਹ ਬਲੱਡ ਸਰਕੁਲੇਸ਼ਨ ਠੀਕ ਨਾ ਹੋਵੇ ਅਤੇ ਪਾਚਨ ਕਿਰਿਆ ਧੀਮੀ ਹੋਵੇ ਤਾਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਸਰੀਰ ਵਿੱਚ ਗਲਤ ਪਾਚਨ ਦਾ ਮੁੱਖ ਕਾਰਨ ਪਾਚਨ ਕਿਰਿਆ ਦਾ ਠੰਢਾ ਹੋਣਾ ਹੈ। ਜਦੋਂ ਅਸੀਂ ਨਹਾਉਂਦੇ ਹਾਂ ਤਾਂ ਸਾਡੇ ਪੋਰਸ ਬੰਦ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਅੰਤੜੀਆਂ ਦੇ ਆਲੇ-ਦੁਆਲੇ ਖੂਨ ਦਾ ਸੰਚਾਰ ਵਧ ਜਾਂਦਾ ਹੈ।
ਇਸੇ ਲਈ ਆਯੁਰਵੇਦ ਖਾਣ ਤੋਂ ਪਹਿਲਾਂ ਇਸ਼ਨਾਨ ਕਰਨ ਦੀ ਸਲਾਹ ਦਿੰਦਾ ਹੈ। ਖਾਣਾ ਖਾਣ ਤੋਂ ਪਹਿਲਾਂ ਇਸ਼ਨਾਨ ਕਰਨ ਨਾਲ ਸਰੀਰ ਦੀ ਅੱਗ ਸਹੀ ਰੂਪ ਵਿਚ ਨਿਕਲਦੀ ਹੈ ਅਤੇ ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।
ਜਦੋਂ ਸਰੀਰ ਵਿੱਚ ਠੰਡਕ ਹੁੰਦੀ ਹੈ ਤਾਂ ਪਾਚਨ ਕਿਰਿਆ ਆਪਣੇ ਆਪ ਹੀ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਅਸੀਂ ਜੋ ਵੀ ਖਾਂਦੇ ਹਾਂ, ਉਹ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ। 1 ਘੰਟਾ ਪਹਿਲਾਂ ਨਹਾ ਲੈਂਦੇ ਹੋ ਤਾਂ ਇਹ ਪਾਚਨ ਲਈ ਬਹੁਤ ਵਧੀਆ ਮੰਨਿਆ ਜਾਂਦੈ।