ਥਾਇਰਾਇਡ ਅੱਜ ਦੇ ਸਮੇਂ ਵਿੱਚ ਇੱਕ ਆਮ ਸਿਹਤ ਸਮੱਸਿਆ ਬਣ ਗਈ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਇਹ ਬਿਮਾਰੀ ਥਾਇਰਾਇਡ ਗਲੈਂਡ ਵਿੱਚ ਅਸੰਤੁਲਨ ਦੇ ਕਾਰਨ ਹੁੰਦੀ ਹੈ।
ਵਧੀਆ ਸਰੋਤ ਹਨ, ਕਿਉਂਕਿ ਸੇਲੇਨਿਅਮ ਦੀ ਸਭ ਤੋਂ ਵੱਧ ਤਵੱਜੋ ਥਾਇਰਾਇਡ ਵਿੱਚ ਪਾਈ ਜਾਂਦੀ ਹੈ।
ਸੇਲੇਨੀਅਮ ਥਾਇਰਾਇਡ ਗਲੈਂਡ ਨੂੰ ਆਕਸੀਡੇਟਿਵ ਤਣਾਅ ਤੋਂ ਵੀ ਬਚਾਉਂਦਾ ਹੈ। ਇਹ ਥਾਇਰੋਕਸਿਨ ਹਾਰਮੋਨ ਨੂੰ ਐਕਟਿਵ ਕਰਦਾ ਹੈ।
ਤਿਲ ਦੇ ਬੀਜਾਂ 'ਚ ਆਇਰਨ, ਕਾਪਰ, ਜ਼ਿੰਕ ਅਤੇ ਵਿਟਾਮਿਨ ਬੀ6 ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਥਾਇਰਾਇਡ ਹਾਰਮੋਨ ਦੇ ਉਤਪਾਦਨ ਨੂੰ ਵਧਾਉਂਦਾ ਹੈ।
ਤਿਲ ਦੇ ਲੱਡੂ ਖਾਓ। ਸੂਪ ਵਿੱਚ ਪਾਓ ,ਰੋਟੀ ਵਿੱਚ ਮਿਲਾ ਕੇ ਖਾਓ। ਸਬਜ਼ੀਆਂ ਵਿੱਚ ਜੋੜਿਆ ਜਾ ਸਕਦਾ ਹੈ। ਤਿਲ ਦਾ ਤੇਲ ਇਸਤੇਮਾਲ ਕਰੋ।