ਰੁਦਰਾਕਸ਼ ਨੂੰ ਕਿਉਂ ਜਾਂਦੈ ਪੂਜਿਆ? ਜਾਣੋ ਇਸਦੀ ਦਿਲਚਸਪ ਕਹਾਣੀ
By Neha diwan
2024-05-28, 10:54 IST
punjabijagran.com
ਰੁਦਰਾਕਸ਼
ਅਜਿਹੀ ਹੀ ਇਕ ਹੈ ਰੁਦਰਾਕਸ਼ ਜਿਸ ਨੂੰ ਭਗਵਾਨ ਸ਼ਿਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਨਾਤਨ ਪਰੰਪਰਾ ਵਿੱਚ ਰੁਦਰਾਕਸ਼ ਨੂੰ ਪੂਜਿਆ ਜਾਂਦਾ ਹੈ।
ਰੁਦਰਾਕਸ਼ ਦੀ ਕਥਾ
ਤ੍ਰਿਪੁਰਾ ਸੁਰ ਨਾਂ ਦਾ ਇੱਕ ਦੈਂਤ ਸੀ। ਉਸ ਦੇ ਜ਼ੁਲਮਾਂ ਕਾਰਨ ਸਾਰੀ ਧਰਤੀ ਕੰਬ ਗਈ। ਦਹਿਸ਼ਤ ਸਵਰਗ ਤੋਂ ਨਰਕ ਤੱਕ ਫੈਲ ਗਈ। ਦੇਵਤਿਆਂ ਉਸਨੂੰ ਹਰਾ ਨਹੀਂ ਸਕੇ। ਇੱਕ ਦਿਨ ਸਾਰੇ ਦੇਵਤੇ ਭਗਵਾਨ ਸ਼ਿਵ ਦੇ ਕੋਲ ਪਹੁੰਚ ਗਏ।
ਭਗਵਾਨ ਸ਼ਿਵ ਹੋ ਗਏ ਭਾਵੁਕ
ਦੇਵਤੇ ਭਗਵਾਨ ਸ਼ਿਵ ਦੇ ਕੋਲ ਪੁੱਜੇ ਤਾਂ ਭਗਵਾਨ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਉਨ੍ਹਾਂ ਨੇ ਦੇਖਿਆ ਕਿ ਸਾਰੇ ਸੰਸਾਰ ਦੇ ਲੋਕ ਕਿੰਨੇ ਦੁੱਖ ਭੋਗ ਰਹੇ ਹਨ। ਇਹ ਦੇਖ ਕੇ ਭਗਵਾਨ ਸ਼ਿਵ ਭਾਵੁਕ ਹੋ ਗਏ ਅਤੇ ਆਪਣੀਆਂ ਅੱਖਾਂ ਖੋਲ੍ਹ ਲਈਆਂ।
ਰੁਦਰਾਕਸ਼ ਦਾ ਜਨਮ
ਜਦੋਂ ਭਗਵਾਨ ਸ਼ਿਵ ਨੇ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਕੁਝ ਬੂੰਦਾਂ ਧਰਤੀ 'ਤੇ ਡਿੱਗੀਆਂ ਅਤੇ ਉਨ੍ਹਾਂ ਬੂੰਦਾਂ ਤੋਂ ਰੁਦਰਾਕਸ਼ ਦਾ ਜਨਮ ਹੋਇਆ
ਰੁਦਰਾਕਸ਼ ਦੀ ਪਹਿਲੀ ਪੂਜਾ
ਰੁਦਰਾਕਸ਼ ਨੂੰ ਬਹੁਤ ਪਵਿੱਤਰ ਅਤੇ ਬ੍ਰਹਮ ਮੰਨਿਆ ਜਾਂਦਾ ਸੀ ਕਿਉਂਕਿ ਇਹ ਭਗਵਾਨ ਸ਼ਿਵ ਦੇ ਹੰਝੂਆਂ ਤੋਂ ਬਣਿਆ ਸੀ। ਕਿਹਾ ਜਾਂਦਾ ਹੈ ਕਿ ਰੁਦਰਾਕਸ਼ ਸਭ ਤੋਂ ਪਹਿਲਾਂ ਸੱਤਾਂ ਰਿਸ਼ੀਆਂ ਨੇ ਪਹਿਨਿਆ ਸੀ।
ALL PHOTO CREDIT : social media
ਖੁੱਲ੍ਹ ਗਏ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
Read More