ਖੁੱਲ੍ਹ ਗਏ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ


By Neha diwan2024-05-27, 16:02 ISTpunjabijagran.com

ਸ੍ਰੀ ਹੇਮਕੁੰਟ ਸਾਹਿਬ

ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਵੀ ਸ਼ਰਧਾਲੂਆਂ ਲਈ ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਪੂਰੀ ਰੀਤੀ-ਰਿਵਾਜਾਂ ਨਾਲ ਖੋਲ੍ਹ ਦਿੱਤੇ ਗਏ ਹਨ।

ਸ੍ਰੀ ਹੇਮਕੁੰਟ ਸਾਹਿਬ ਯਾਤਰਾ

ਕਿਵਾੜ ਖੋਲ੍ਹਣ ਮੌਕੇ 3500 ਤੋਂ ਵੱਧ ਸ਼ਰਧਾਲੂ ਹਾਜ਼ਰ ਸਨ। ਇਸ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਸ਼ੁਰੂ ਹੋ ਗਈ ਹੈ। ਹੇਮਕੁੰਟ ਸਾਹਿਬ 'ਚ ਅਜੇ ਵੀ 7 ਤੋਂ 8 ਫੁੱਟ ਤੱਕ ਬਰਫ ਪਈ ਹੈ।

ਸ਼ਰਧਾਲੂਆਂ ਦੀ ਗਿਣਤੀ ਨਿਸ਼ਚਿਤ

ਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਰੋਜ਼ ਕੇਵਲ 3500 ਸ਼ਰਧਾਲੂਆਂ ਨੂੰ ਹੇਮਕੁੰਟ ਸਾਹਿਬ ਭੇਜਿਆ ਜਾਵੇਗਾ। ਕਿਵਾੜ 10 ਅਕਤੂਬਰ 2024 ਨੂੰ ਦੁਬਾਰਾ ਬੰਦ ਹੋ ਜਾਣਗੇ।

ਲਕਸ਼ਮਣ ਮੰਦਰ ਦੇ ਕਿਵਾੜ ਵੀ ਖੁੱਲ੍ਹੇ

ਹੇਮਕੁੰਟ ਸਾਹਿਬ ਤੋਂ ਪਹਿਲਾਂ ਇਸ ਵਾਰ ਬੁੱਧ ਪੂਰਨਿਮਾ ਵਾਲੇ ਦਿਨ ਸ਼੍ਰੀ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ।

ਹੇਮਕੁੰਟ ਸਾਹਿਬ ਤੇ ਲਕਸ਼ਮਣ ਮੰਦਰ

ਚਮੋਲੀ ਜ਼ਿਲ੍ਹੇ 'ਚ ਸਮੁੰਦਰ ਤਲ ਤੋਂ 15,225 ਫੁੱਟ ਦੀ ਉਚਾਈ 'ਤੇ ਸਥਿਤ ਲੋਕਪਾਲ ਲਕਸ਼ਮਣ ਮੰਦਰ 'ਚ ਵੀ ਹੇਮਕੁੰਟ ਯਾਤਰਾ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ।

ਲਕਸ਼ਮਣ ਮੰਦਰ ਹੈ ਸਭ ਤੋਂ ਉੱਚਾ ਸਥਾਨ

ਸ਼੍ਰੀ ਲੋਕਪਾਲ ਲਕਸ਼ਮਣ ਮੰਦਿਰ ਬਾਰੇ ਮੰਨਿਆ ਜਾਂਦੈ ਇੱਥੇ ਪਵਿੱਤਰ ਝੀਲ ਦੇ ਕੰਢੇ ਇਸ ਲੋਕਪਾਲ ਘਾਟੀ ਵਿੱਚ ਭਗਵਾਨ ਸ਼੍ਰੀ ਰਾਮ ਦੇ ਭਰਾ ਲਕਸ਼ਮਣ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਸ਼ੇਸ਼ਨਾਗ ਅਵਤਾਰ ਵਜੋਂ ਘੋਰ ਤਪੱਸਿਆ ਕੀਤੀ ਸੀ।

ਇਹ ਸਹੂਲਤਾਂ ਮਿਲਣਗੀਆਂ

ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਖਾਣ-ਪੀਣ ਦੇ ਸਟਾਲ, ਪੀਣ ਵਾਲਾ ਪਾਣੀ, ਬਿਜਲੀ ਅਤੇ ਡਾਕਟਰਾਂ ਦੇ ਪ੍ਰਬੰਧ ਕੀਤੇ ਗਏ ਹਨ।

ALL PHOTO CREDIT : social media

ਸੌਣ ਵੇਲੇ ਸਿਰਹਾਣੇ ਨਾ ਰੱਖੋ ਇਹ ਚੀਜ਼ਾਂ, ਆ ਜਾਵੇਗੀ ਨਕਾਰਾਤਮਕਤਾ