ਬੱਚਿਆਂ ਦੀ ਲੰਬੀ ਉਮਰ ਲਈ ਰੱਖਿਆ ਜਾਣ ਵਾਲਾ ਇਹ ਵਰਤ ਦੇਸ਼-ਦੁਨੀਆ 'ਚ ਕਾਫੀ ਹਰਮਨਪਿਆਰਾ ਤਿਉਹਾਰ ਬਣ ਗਿਆ ਹੈ।
ਇਹ ਸਭ ਤੋਂ ਮੁਸ਼ਕਲ ਵਰਤਾਂ 'ਚੋਂ ਇੱਕ ਹੈ। ਇਸ ਤਿਉਹਾਰ ਨੂੰ ਮੰਨਤਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
ਇਸ ਵਰਤ 'ਚ ਔਰਤਾਂ ਨੱਕ ਤੋਂ ਲੈ ਕੇ ਮਾਂਗ ਤਕ ਸਿੰਦੂਰ ਲਗਾਉਂਦੀਆਂ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਅਜਿਹਾ ਕਿਉਂ ਕਰਦੀਆਂ ਹਨ।
ਛੱਠ ਪੂਜਾ ਸੰਤਾਨ ਦੀ ਪ੍ਰਾਪਤੀ ਤੇ ਬੱਚਿਆਂ ਦੀ ਭਲਾਈ ਦੇ ਲਈ ਕੀਤੀ ਜਾਂਦੀ ਹੈ। ਅਜਿਹੇ 'ਚ ਇਸ ਪੂਜਾ 'ਚ ਸਿੰਦੂਰ ਦਾ ਖ਼ਾਸ ਮਹੱਤਵ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ ਮਾਂਗ 'ਚ ਸਿੰਦੂਰ ਭਰਨਾ ਸੁਹਾਗਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸਿੰਦੂਰ ਜਿੰਨਾ ਲੰਬਾ ਹੋਵੇਗਾ, ਪਤੀ ਦੀ ਉਮਰ ਉਨੀ ਹੀ ਲੰਬੀ ਹੋਵੇਗੀ।
ਔਰਤਾਂ ਆਪਣੀ ਸੰਤਾਨ ਤੇ ਸੁਹਾਗ ਦੀ ਮੰਗਲ ਕਾਮਨਾ ਲਈ 36 ਘੰਟੇ ਨਿਰਜਲਾ ਵਰਤ ਰੱਖਦੀਆਂ ਹਨ।
ਜਦੋਂ ਔਰਤਾਂ ਆਪਣੀ ਮਾਂਗ 'ਚ ਸਿੰਦੂਰ ਭਰ ਕੇ ਛੱਠ ਮਾਤਾ ਦੀ ਪੂਜਾ ਕਰਦੀਆਂ ਹਨ, ਸੂਰਜ ਨੂੰ ਅਰਘ ਦਿੰਦੀਆਂ ਹਨ, ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਸੂਰਜ ਉਨ੍ਹਾਂ ਤੋਂ ਖੁਸ਼ ਹੋ ਕੇ ਉਨ੍ਹਾਂ ਦੀ ਇੱਛਾ ਪੂਰੀ ਕਰਦੇ ਹਨ।