ਕਿਨ੍ਹਾਂ 5 ਰਾਸ਼ੀਆਂ ਲਈ ਬੁਰਾ ਸਾਬਿਤ ਹੋ ਸਕਦੈ ਚੰਦਰ ਗ੍ਰਹਿਣ, ਜਾਣੋ


By Ramandeep Kaur29, Oct 2022 11:47 AMpunjabijagran.com

ਸਾਲ ਦਾ ਆਖ਼ਰੀ ਚੰਦਰ ਗ੍ਰਹਿਣ

8 ਨਵੰਬਰ ਨੂੰ ਇਸ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਲੱਗੇਗਾ।

ਪ੍ਰਭਾਵ

ਸੂਰਜ ਗ੍ਰਹਿਣ ਵਾਂਗ ਚੰਦਰ ਗ੍ਰਹਿਣ ਵੀ ਇਕ ਜੋਤਿਸ਼ ਗਣਾ ਹੈ, ਜਿਸ ਦੇ ਪ੍ਰਭਾਵ ਨਾਲ ਕੁਝ ਰਾਸ਼ੀ ਜਾਤਕਾਂ 'ਤੇ ਚੰਗਾ ਤੇ ਕੁਝ 'ਤੇ ਮਾੜਾ ਅਸਰ ਪੈ ਸਕਦਾ ਹੈ।

ਗ੍ਰਹਿਣ ਦਾ ਸਮਾਂ

ਗ੍ਰਹਿਣ ਦੀ ਸ਼ੁਰੂਆਤ ਸ਼ਾਮ 5.32 'ਤੇ ਹੋਵੇਗੀ ਤੇ ਸਮਾਪਤੀ ਸ਼ਾਮ 6.18 'ਤੇ ਹੋਵੇਗੀ। ਇਸਦੇ ਨਾਲ ਹੀ ਸੂਤਕ ਕਾਲ ਸਵੇਰੇ 9.21 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 6.18 'ਤੇ ਸਮਾਪਤ ਹੋਵੇਗਾ। ਜਾਣੋ ਕਿਨ੍ਹਾਂ ਰਾਸ਼ੀਆਂ 'ਤੇ ਪਵੇਗਾ ਬੁਰਾ ਅਸਰ...

ਮੇਖ ਰਾਸ਼ੀ

ਇਸ ਰਾਸ਼ੀ ਜਾਤਕਾਂ ਨੂੰ ਧਨ ਹਾਨੀ, ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬ੍ਰਿਖ ਰਾਸ਼ੀ

ਸਿੱਖਿਆ ਪ੍ਰਾਪਤ ਕਰ ਰਹੇ ਲੋਕਾਂ 'ਤੇ ਕੁਝ ਨਕਾਰਾਤਮਕ ਅਸਰ ਹੋ ਸਕਦੇ ਹਨ। ਮੁਕਾਬਲਾ ਪ੍ਰੀਖਿਆ 'ਚ ਹਿੱਸਾ ਲਿਆ ਹੈ, ਅਸਫ਼ਲਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਰਕ ਰਾਸ਼ੀ

ਇਨ੍ਹਾਂ ਰਾਸ਼ੀ ਜਾਤਕਾਂ ਲਈ ਚੰਦਰ ਗ੍ਰਹਿਣ ਪਰੇਸ਼ਾਨੀਆਂ ਭਰਿਆ ਹੋ ਸਕਦਾ ਹੈ। ਨੌਕਰੀ ਤੇ ਸਿਹਤ ਸਬੰਧੀ ਕੁਝ ਸਮੱਸਿਆਵਾਂ ਨਾਲ ਜੂਝ ਸਕਦੇ ਹੋ।

ਤੁਲਾ ਰਾਸ਼ੀ

ਆਰਥਿਕ ਹਾਨੀ ਹੋਣ ਦੇ ਸੰਕੇਤ ਹਨ। ਸੋਚ ਸਮਝ ਕੇ ਪੈਸਾ ਖਰਚ ਕਰੋ।

ਧਨੂ ਰਾਸ਼ੀ

ਨੌਕਰੀ 'ਚ ਉਤਰਾਅ-ਚੜ੍ਹਾਅ ਦੇਖਣੇ ਪੈ ਸਕਦੇ ਹਨ। ਸੀਨੀਅਰਜ਼ ਤੋਂ ਚੁਕੰਨੇ ਰਹੋ। ਸਹਿ-ਮੁਲਾਜ਼ਮਾਂ ਨਾਲ ਚੰਗਾ ਵਿਹਾਰ ਕਰੋ।

ਪੂਜਾ 'ਚ ਲਾਲ ਸਮੇਤ ਸਿਰਫ ਇਨ੍ਹਾਂ ਕੱਪੜਿਆਂ ਦੇ ਰੰਗਾਂ ਦੀ ਵਰਤੋਂ ਕਰਨ ਪਿੱਛੇ ਹੈ ਦਿਲਚਸਪ ਰਾਜ਼