ਨੀਂਦ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਡਾਕਟਰ 7 ਤੋਂ 9 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
ਜੇ ਤੁਸੀਂ ਸੌਣ ਤੋਂ ਕੁਝ ਘੰਟੇ ਪਹਿਲਾਂ ਕੈਫੀਨ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੀ ਨੀਂਦ ਵਿੱਚ ਵਿਘਨ ਪਾ ਸਕਦੀ ਹੈ। ਇਸਦੇ ਪ੍ਰਭਾਵ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ।
ਨੀਂਦ ਨਾ ਆਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਜਿੱਥੇ ਸੌਂ ਰਹੇ ਹਾਂ ਉਹ ਜਗ੍ਹਾ ਕਿੰਨੀ ਆਰਾਮਦਾਇਕ ਹੈ ਅਤੇ ਕਮਰੇ ਦਾ ਤਾਪਮਾਨ ਕੀ ਹੈ।
ਜੇ ਤੁਸੀਂ ਅਜਿਹੀ ਜਗ੍ਹਾ 'ਤੇ ਰਹਿੰਦੇ ਹੋ ਜਿੱਥੇ ਵਾਹਨਾਂ ਦੇ ਆਉਣ-ਜਾਣ ਦੀ ਆਵਾਜ਼ ਆਉਂਦੀ ਹੈ ਜਾਂ ਗਰਮੀਆਂ 'ਚ ਤੁਹਾਡਾ ਕਮਰਾ ਗਰਮ ਹੁੰਦਾ ਹੈ ਤਾਂ ਇਸ ਕਾਰਨ ਤੁਹਾਨੂੰ ਸੌਣ 'ਚ ਵੀ ਮੁਸ਼ਕਲ ਆਉਂਦੀ ਹੈ।
ਜੇ ਤੁਸੀਂ ਸੌਣ ਤੋਂ ਪਹਿਲਾਂ ਜ਼ਿਆਦਾ ਮਾਤਰਾ 'ਚ ਖਾਣਾ ਖਾ ਲਿਆ ਹੈ ਤੁਸੀਂ ਅਸਹਿਜ ਮਹਿਸੂਸ ਕਰਦੇ ਹੋ, ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਤੁਹਾਨੂੰ ਬੇਚੈਨੀ, ਢਿੱਡ ਤੇ ਐਸੀਡਿਟੀ ਹੋਣ ਲੱਗਦੀ ਹੈ, ਇਸ ਨਾਲ ਨੀਂਦ 'ਤੇ ਵੀ ਅਸਰ ਪੈਂਦਾ ਹੈ।
ਜੇ ਤੁਸੀਂ ਸ਼ਾਮ ਨੂੰ ਵਰਕਆਊਟ ਕਰਦੇ ਹੋ ਤਾਂ ਇਹ ਨੀਂਦ ਦੇ ਚੱਕਰ ਨੂੰ ਵੀ ਪ੍ਰਭਾਵਿਤ ਕਰ ਸਕਦੈ ਜਦੋਂ ਤੁਸੀਂ ਸ਼ਾਮ ਨੂੰ ਕਸਰਤ ਕਰਦੇ ਹੋ, ਤਾਂ ਇਹ ਤੁਹਾਡੇ ਊਰਜਾ ਪੱਧਰ ਨੂੰ ਵਧਾਉਂਦਾ ਹੈ।
ਜੇ ਤੁਸੀਂ ਸੌਣ ਵੇਲੇ ਆਪਣੇ ਫ਼ੋਨ ਦੀ ਵਰਤੋਂ ਕਰਦੇ ਹੋ, ਤਾਂ ਇਸ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਮੇਲੇਟੋਨਿਨ ਨੂੰ ਦਬਾ ਸਕਦੀ ਹੈ, ਜੋ ਰਾਤ ਨੂੰ ਸੌਣ ਦੀ ਤੁਹਾਡੀ ਸਮਰੱਥਾ ਨੂੰ ਘਟਾ ਸਕਦੀ ਹੈ।
ਤੁਸੀਂ ਸੌਣ ਦੀ ਕੋਸ਼ਿਸ਼ ਕਰਦੇ ਹੋ ਤਾਂ ਨਕਾਰਾਤਮਕ ਵਿਚਾਰ ਤੁਹਾਡੇ ਦਿਮਾਗ ਨੂੰ ਪਰੇਸ਼ਾਨ ਕਰਦੇ ਹਨ, ਜਦੋਂ ਕਿ ਤਣਾਅ ਕਾਰਨੀਸੋਲ ਹਾਰਮੋਨ ਦਾ ਪੱਧਰ ਵਧਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ।