ਮਹਿਲਾਵਾਂ ਦਾ ਭਾਰ ਕਈ ਕਾਰਨਾਂ ਕਰਕੇ ਵਧਦਾ ਹੈ। ਭਾਰ ਨੂੰ ਘੱਟ ਕਰਨ ਤੋਂ ਪਹਿਲਾਂ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ।
ਮਹਿਲਾਵਾਂ 'ਚ ਹਾਰਮੋਨਲ ਬਦਲਾਅ ਬਹੁਤ ਤੇਜ਼ੀ ਨਾਲ ਹੁੰਦੇ ਹਨ। ਜਿਸ ਦੀ ਵਜ੍ਹਾ ਨਾਲ ਭਾਰ ਵਧਦਾ ਹੈ। ਅਸੰਤੁਲਿਤ ਹਾਰਮੋਨਲ ਨਾਲ ਕਈ ਹੋਰ ਬਿਮਾਰੀਆਂ ਵੀ ਹੁੰਦੀਆਂ ਹਨ।
ਮਹਿਲਾਵਾਂ ਘਰ 'ਚ ਸਭ ਦਾ ਧਿਆਨ ਰੱਖਦੀਆਂ ਹਨ। ਪਰ ਖੁਦ ਦਾ ਰੱਖਣਾ ਭੁੱਲ ਜਾਂਦੀਆਂ ਹਨ। ਸਵੇਰ ਦਾ ਨਾਸ਼ਤਾ ਨਾ ਕਰਨਾ ਆਪਣੀ ਆਦਤ ਬਣਾ ਲੈਦੀਆਂ ਹਨ। ਬਿਨਾਂ ਟਾਈਮ ਖਾਣ ਦੀ ਆਦਤ ਨਾਲ ਵੀ ਭਾਰ ਵਧਦਾ ਹੈ।
ਜ਼ਰੂਰਤ ਤੋਂ ਜ਼ਿਆਦਾ ਸੋਚਣਾ ਤਣਾਅ ਦਾ ਕਾਰਨ ਬਣ ਜਾਂਦਾ ਹੈ ਤੇ ਜ਼ਿਆਦਾ ਤਣਾਅ ਨਾਲ ਭਾਰ ਵਧਦਾ ਹੈ।
ਅੱਜਕੱਲ੍ਹ ਮਹਿਲਾਵਾਂ ਘਰ ਤੇ ਆਫਿਸ ਦੇ ਦੋਨਾਂ ਕੰਮਾਂ ਨੂੰ ਸੰਭਾਲ ਦੀਆਂ ਹਨ। ਜਿਸ ਕਾਰਨ ਉਨ੍ਹਾਂ ਦੀ ਨੀਂਦ 'ਤੇ ਡੁੰਘਾਂ ਅਸਰ ਪੈਂਦਾ ਹੈ। ਨੀਂਦ ਘੱਟ ਲੈਣ ਦੇ ਕਾਰਨ ਵੀ ਭਾਰ ਵਧਦਾ ਹੈ।
ਮਹਿਲਾਵਾਂ ਨੂੰ ਥਾਇਰਡ ਦੀ ਸਮੱਸਿਆ ਆਮ ਹੋ ਗਈ ਹੈ। ਇਸ ਕਾਰਨ ਵੀ ਭਾਰ ਤੇਜ਼ੀ ਨਾਲ ਵਧਦਾ ਹੈ। ਇਸ ਬਿਮਾਰੀ 'ਚ ਭਾਰ ਤੋਂ ਇਲਾਵਾ ਥਕਾਨ, ਕਮਜ਼ੋਰੀ, ਸਾਹ ਲੈਣ 'ਚ ਤਕਲੀਫ ਹੁੰਦੀ ਹੈ।
ਸਰੀਰ ਨੂੰ ਫਿੱਟ ਰੱਖਣ ਲਈ ਘਰ ਦਾ ਕੰਮ ਹੀ ਸਿਰਫ਼ ਜ਼ਰੂਰੀ ਨਹੀਂ ਹੈ। ਬਲਕਿ ਯੋਗਾ, ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਹੈ।
ਜਦੋਂ ਵਜ਼ਨ ਵਧਦਾ ਹੈ ਤਾਂ ਕਈ ਮਹਿਲਾਵਾਂ ਡਾਈਟਿੰਗ ਕਰਦੀਆਂ ਹਨ। ਜੋ ਸਰੀਰ 'ਚ ਪੋਸ਼ਣ ਦੀ ਕਮੀ ਦਾ ਕਾਰਨ ਬਣ ਜਾਂਦੀ ਹੈ। ਸਿਹਤਮੰਦ ਰਹਿਣ ਲਈ ਹੈਲਦੀ ਖਾਣਾ ਖਾਓ ਤੇ ਐਕਸਰਸਾਈਜ਼ ਜ਼ਰੂਰ ਕਰੋ।