ਇਹ ਲੋਕ ਨਾ ਲਗਾਉਣ ਮੁਲਤਾਨੀ ਮਿੱਟੀ, ਸਕਿਨ ਨੂੰ ਹੋ ਸਕਦੈ ਨੁਕਸਾਨ
By Neha diwan
2024-09-18, 12:55 IST
punjabijagran.com
ਮੁਲਤਾਨੀ ਮਿੱਟੀ ਇਕ ਨੈਚੁਲਰ ਕਲੀਜ਼ਰ ਦੀ ਤਰ੍ਹਾਂ ਸਕਿਨ 'ਤੇ ਕੰਮ ਕਰਦੀ ਹੈ ਤੇ ਸਕਿਨ ਤੇ ਗਲੋਅ ਆਉਂਦਾ ਹੈ। ਪਰ ਕਈ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਹੈ।
ਡਰਾਈ ਸਕਿਨ
ਡਰਾਈ ਸਕਿਨ ਵਾਲੇ ਲੋਕਾਂ ਨੂੰ ਮੁਲਤਾਨੀ ਮਿੱਟੀ ਨਹੀਂ ਲਗਾਉਣੀ ਚਾਹੀਦੀ ਹੈ। ਇਸ ਨਾਲ ਸਕਿਨ ਪਹਿਲਾਂ ਤੋਂ ਵੀ ਜ਼ਿਆਦਾ ਰੁੱਖੀ ਹੋ ਜਾਂਦੀ ਹੈ।
ਸਾਫਟ ਸਕਿਨ
ਜਿਨ੍ਹਾਂ ਦੀ ਸਕਿਨ ਸਾਫਟ ਹੈ। ਉਨ੍ਹਾਂ ਨੂੰ ਵੀ ਮੁਲਤਾਨੀ ਮਿੱਟੀ ਦੀ ਵਰਤੋਂ ਨਹੀਂ ਕਰਨਾ ਚਾਹੀਦੀ। ਇਸ ਨਾਲ ਮੂੰਹ 'ਤੇ ਮੁਹਾਸੇ ਹੋ ਜਾਂਦੇ ਹਨ।
ਰੋਜ਼ ਨਾ ਲਗਾਓ ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਦੇ ਫਾਇਦੇ ਜਾਣ ਕੇ ਕਈ ਵਾਰ ਲੋਕ ਰੋਜ਼ ਲਗਾਉਣ ਲਗ ਜਾਦੇ ਹਨ। ਪਰ ਇਸ ਨੂੰ ਰੋਜ਼ ਨਹੀਂ ਲਗਾਉਣਾ ਚਾਹੀਦੀ ਹੈ। ਇਸ ਨਾਲ ਸਕਿਨ ਖਰਾਬ ਹੋ ਸਕਦੀ ਹੈ। ਇਸ ਲਈ ਹਫ਼ਤੇ 'ਚ 1 ਵਾਰ ਹੀ ਲਗਾਓ।
ਸਰਦੀ-ਖਾਂਸੀ ਹੋਣ ਤੇ ਨਾ ਲਗਾਓ
ਸਰਦੀ-ਖਾਂਸੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਮੁਲਤਾਨੀ ਮਿੱਟੀ ਦਾ ਇਸਤੇਮਾਲ ਨਾ ਕਰੋ ਕਿਉਂਕਿ ਇਸ ਦੀ ਤਸੀਰ ਠੰਢੀ ਹੁੰਦੀ ਹੈ। ਇਸ ਨਾਲ ਪਰੇਸ਼ਾਨੀ ਵਧ ਸਕਦੀ ਹੈ।
ਸਾਹ ਦੀ ਤਕਲੀਫ
ਜਿਨ੍ਹਾਂ ਨੂੰ ਅਸਥਮਾ ਜਾਂ ਸਾਹ ਦੀ ਤਕਲੀਫ ਹੁੰਦੀ ਹੈ। ਉਨ੍ਹਾਂ ਨੂੰ ਮੁਤਲਤਾਨੀ ਮਿੱਟੀ ਦੀ ਵਰਤੋਂ ਨਹੀਂ ਕਰਨਾ ਚਾਹੀਦੀ ਹੈ। ਇਸ ਨਾਲ ਇਹ ਸਮੱਸਿਆਵਾਂ ਵਧ ਸਕਦੀਆਂ ਹਨ।
ਇਸ ਤਰ੍ਹਾਂ ਲਗਾਓ ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਸਿੱਧੇ ਸਕਿਨ 'ਤੇ ਲਗਾਉਣ ਨਾਲ ਸਕਿਨ ਡਰਾਈ ਹੋ ਸਕਦੀ ਹੈ। ਇਸ 'ਚ ਦਹੀਂ, ਸ਼ਹਿਦ, ਬਾਦਾਮ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਓ।
ਝੁਰੜੀਆਂ
ਸਿਰਫ ਮੁਲਤਾਨੀ ਮਿੱਟੀ ਚਿਹਰੇ 'ਤੇ ਲਗਾਉਣ ਨਾਲ ਸਕਿਨ ਨੂੰ ਖਿਚਾਵ ਮਹਿਸੂਸ ਹੁੰਦੈ ਤੇ ਝੁਰੜੀਆਂ ਹੋ ਜਾਂਦੀਆਂ ਹਨ। ਇਸ 'ਚ ਮਾਾਇਸਚੁਰਾਈਜ਼ਿੰਗ ਵਾਲੀਆਂ ਚੀਜ਼ਾਂ ਮਿਲਾ ਕੇ ਲਗਾਓ।
ਨਾ ਸੁੱਟੋ ਬਚੀ ਹੋਈ ਚਾਹ ਪੱਤੀ, ਚਮਕਾਓ ਘਰ ਦੀਆ ਇਹ ਚੀਜ਼ਾਂ
Read More