ਕਈ ਲੋਕਾਂ ਨੂੰ ਸਵੇਰੇ ਉੱਠਦੇ ਹੀ ਚਾਹ ਪੀਣ ਦਾ ਸ਼ੌਕ ਹੈ। ਪਰ ਚਾਹ ਬਣਾਉਣ ਤੋਂ ਬਾਅਦ ਚਾਹ ਪੱਤੀ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਇਸ ਚਾਹ ਪੱਤੀ ਨੂੰ ਤੁਸੀਂ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ।
ਬੱਚੀ ਹੋਈ ਚਾਹ ਪੱਤੀ ਨਾਲ ਲੱਕੜ ਦੀਆ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਚਮਕਾ ਸਕਦੇ ਹਾਂ। ਇਸ ਨੂੰ ਸਭ ਤੋਂ ਪਹਿਲਾਂ ਭਾਡੇ ਧੋਣ ਵਾਲੇ ਸਾਬਣ 'ਚ ਚਾਹ ਪੱਤੀ ਮਿਲਾਓ।
ਇਸ ਮਿਸ਼ਰਣ 'ਚ ਸਕਰਬ ਨੂੰ ਡਿਪ ਕਰਕੇ ਹਲਕੇ ਹੱਥਾਂ ਨਾਲ ਲੱਕੜੀ ਦੀਆ ਚੀਜ਼ਾਂ ਨੂੰ ਸਾਫ਼ ਕਰੋ। ਇਸ ਤੋਂ ਬਾਅਦ ਸੁੱਕੇ ਸੂਤੀ ਕੱਪੜੇ ਨਾਲ ਸਮਾਨ ਨੂੰ ਸਾਫ ਕਰ ਲਓ।
ਜੇਕਰ ਤੁਹਾਡੇ ਕਿਚਨ ਦੇ ਭਾਂਡਿਆਂ 'ਚੋਂ ਮੀਟ ਜਾਂ ਕਿਸੀ ਹੋਰ ਚੀਜ਼ ਦੀ ਬਦਬੂ ਆਉਂਦੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਚਾਹ ਪੱਤੀ ਦੀ ਮਦਦ ਲਓ।
ਇਸ ਲਈ ਪਹਿਲਾਂ ਬਚੀ ਹੋਈ ਚਾਹ ਪੱਤੀ ਨੂੰ ਸੁਕਾ ਕੇ ਬਦਬੂ ਵਾਲੇ ਭਾਂਡਿਆਂ 'ਚ ਛਿੜਕੋ। ਇਸ ਨੂੰ 10 ਤੋਂ 15 ਮਿੰਟ ਤਕ ਛੱਡਣ ਤੋਂ ਬਾਅਦ ਭਾਂਡਿਆਂ ਨੂੰ ਪਾਣੀ ਨਾਲ ਸਾਫ਼ ਕਰ ਲਓ।
ਬਚੀ ਹੋਈ ਚਾਹ ਪੱਤੀ ਨੂੰ ਸੁੱਟਣ ਦੀ ਬਜਾਏ ਘਰ ਦੀਆਂ ਦੀ ਕਈ ਚੀਜ਼ਾਂ ਨੂੰ ਸਾਫ਼ ਕਰਨ ਲਈ ਵਰਤੋ। ਇਸ ਨਾਲ ਕੱਚ ਦੇ ਭਾਂਡਿਆਂ ਦੀ ਚਮਕ ਵਾਪਸ ਲਿਆ ਸਕਦੇ ਹੋ।
ਸਭ ਤੋਂ ਪਹਿਲਾਂ ਬਚੀ ਚਾਹ ਪੱਤੀ ਨੂੰ ਅਲੱਗ ਕੱਢ ਲਓ। ਇਸ 'ਚ ਚੀਨੀ ਬਿਲਕੁਲ ਵੀ ਨਾ ਹੋਵੇ। ਇਸ ਤੋਂ ਬਾਅਦ ਲਿਕਵਡ ਡਿਸ਼ ਵਾਸ਼ ਨੂੰ ਇਕ ਭਾਡੇ 'ਚ ਪਾ ਲਓ।
ਇਸ 'ਚ ਚਾਹ ਪੱਤੀ ਨੂੰ ਮਿਲਾ ਲਓ ਤੇ ਫਿਰ ਇਸ ਘੋਲ 'ਚ ਸਕਰਬ ਨੂੰ ਡਿਪ ਕਰੋ। ਇਸ ਤੋਂ ਬਾਅਦ ਸਕਰਬ ਨਾਲ ਕੱਚ ਦੇ ਭਾਂਡਿਆਂ ਨੂੰ ਰਗੜ ਕੇ ਸਾਫ਼ ਕਰੋ।