ਲੰਬੇ ਅਤੇ ਸੰਘਣੇ ਵਾਲ ਸਾਡੀ ਲੁੱਕ ਨੂੰ ਨਿਖਾਰਦੇ ਹਨ। ਇਸ ਨਾਲ ਸਾਡਾ ਆਤਮ-ਵਿਸ਼ਵਾਸ ਵਧਦਾ ਹੈ ਪਰ ਅੱਜ ਕੱਲ੍ਹ ਹਰ ਦੂਜਾ ਵਿਅਕਤੀ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੈ।
ਵਾਲਾਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਵਿਟਾਮਿਨ ਏ ਜ਼ਰੂਰੀ ਹੈ। ਕਿਉਂਕਿ ਇਹ ਸੈੱਲਾਂ ਦੇ ਵਾਧੇ ਵਿੱਚ ਮਦਦ ਕਰਦਾ ਹੈ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ।
ਇਹ ਤੁਹਾਡੀ ਖੋਪੜੀ ਵਿੱਚ ਕੁਦਰਤੀ ਤੇਲ ਦੇ ਉਤਪਾਦਨ ਨੂੰ ਵਧਾਉਂਦਾ ਹੈ, ਜੋ ਵਾਲਾਂ ਨੂੰ ਟੁੱਟਣ ਤੋਂ ਰੋਕਦਾ ਹੈ। ਇਸ ਦੇ ਨਾਲ ਹੀ ਇਹ ਖੋਪੜੀ 'ਚ ਖੂਨ ਦਾ ਸੰਚਾਰ ਵਧਾਉਂਦਾ ਹੈ।
ਵਾਲਾਂ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ ਬੀ ਦੀ ਲੋੜ ਹੁੰਦੀ ਹੈ। ਜਿਵੇਂ ਕਿ ਵਿਟਾਮਿਨ ਬੀ 7 ਜਿਸ ਨੂੰ ਅਸੀਂ ਬਾਇਓਟਿਨ ਵਜੋਂ ਜਾਣਦੇ ਹਾਂ।
ਵਿਟਾਮਿਨ ਬੀ3 ਯਾਨੀ ਨਿਆਸੀਨ ਅਤੇ ਵਿਟਾਮਿਨ ਬੀ12, ਇਹ ਸਾਰੇ ਵਿਟਾਮਿਨ ਵਾਲਾਂ ਦੇ ਵਾਧੇ ਲਈ ਵਿਸ਼ੇਸ਼ ਤੌਰ 'ਤੇ ਫਾਇਦੇਮੰਦ ਮੰਨੇ ਜਾਂਦੇ ਹਨ।
ਕੇਰਾਟਿਨ ਬਣਾਉਣ ਲਈ ਵਿਟਾਮਿਨ ਬੀ7 ਜ਼ਰੂਰੀ ਹੈ। ਇਹ ਅਮੀਨੋ ਐਸਿਡ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ।
ਵਿਟਾਮਿਨ ਸੀ ਵਾਲਾਂ ਲਈ ਵੀ ਬਹੁਤ ਮਹੱਤਵਪੂਰਨ ਵਿਟਾਮਿਨ ਹੈ। ਇਹ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ ਅਤੇ ਫਰੀ ਰੈਡੀਕਲਸ ਦੇ ਕਾਰਨ ਵਾਲਾਂ ਦੇ ਸਲੇਟੀ ਹੋਣ ਤੋਂ ਰੋਕਦਾ ਹੈ