ਗਰਮੀਆਂ 'ਚ ਖਾਲੀ ਪੇਟ ਕਿਹੜਾ ਫਲ ਖਾਣ ਤੋਂ ਕਰੋ ਪਰਹੇਜ਼


By Neha diwan2024-06-04, 15:25 ISTpunjabijagran.com

ਗਰਮੀਆਂ ਦਾ ਮੌਸਮ

ਗਰਮੀਆਂ ਦੇ ਮੌਸਮ 'ਚ ਲੋਕ ਅਕਸਰ ਫਲਾਂ ਦਾ ਸੇਵਨ ਕਰਦੇ ਹਨ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਨਾ ਸਿਰਫ ਗਰਮੀਆਂ 'ਚ ਬਿਮਾਰੀਆਂ ਤੋਂ ਬਚਾਅ ਕਰਦੇ ਹਨ ਸਗੋਂ ਸਰੀਰ 'ਚ ਪਾਣੀ ਦੀ ਕਮੀ ਨੂੰ ਵੀ ਦੂਰ ਕਰਦੇ ਹਨ।

ਸੰਤਰਾ

ਸਵੇਰੇ ਖਾਲੀ ਪੇਟ ਖੱਟੇ ਫਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਸੰਤਰੇ, ਅੰਗੂਰ ਦਾ ਸੇਵਨ ਕਰਦੇ ਹਨ। ਇਨ੍ਹਾਂ ਵਿਚ ਸਿਟਰਿਕ ਐਸਿਡ ਹੁੰਦਾ ਹੈ ਜੋ ਪੇਟ ਵਿਚ ਗੈਸ, ਅਲਸਰ ਅਤੇ ਜਲਨ ਦਾ ਕਾਰਨ ਬਣ ਸਕਦਾ ਹੈ।

ਸਵੇਰੇ ਖਾਲੀ ਪੇਟ ਖਾਣ ਤੋਂ ਕਰੋ ਪਰਹੇਜ਼

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੇਲੇ ਪੌਸ਼ਟਿਕ ਅਤੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਈ ਰੱਖਣ ਅਤੇ ਪਾਚਨ ਕਿਰਿਆ ਨੂੰ ਸਮਰਥਨ ਦੇਣ ਵਿਚ ਮਦਦ ਕਰਦੇ ਹਨ।

ਕੇਲਾ

ਕੇਲੇ ਵਿੱਚ ਪੋਟਾਸ਼ੀਅਮ ਅਤੇ ਸ਼ੂਗਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਵੇਰੇ ਖੂਨ ਦੇ ਖਣਿਜਾਂ ਨੂੰ ਅਸੰਤੁਲਿਤ ਕਰ ਸਕਦੀ ਹੈ। ਕੇਲੇ ਵਿੱਚ ਮੌਜੂਦ ਸ਼ੂਗਰ ਦੀ ਮਾਤਰਾ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ।

ਅੰਬ

ਫਲਾਂ ਦਾ ਰਾਜਾ ਅੰਬ ਹਰ ਕਿਸੇ ਦਾ ਪਸੰਦੀਦਾ ਫਲ ਹੈ ਪਰ ਤੁਹਾਨੂੰ ਸਵੇਰੇ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਹ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾ ਸਕਦਾ ਹੈ .

ਗਰਮੀਆਂ 'ਚ ਕਿਉਂ ਵੱਧ ਜਾਂਦੈ ਨਕਸੀਰ ਫੁੱਟਣ ਦਾ ਖ਼ਤਰਾ