aman fdsafad

ਧਨਤੇਰਸ 'ਤੇ ਜਗਾਓ ਦੀਵਾ, ਤੁਹਾਨੂੰ ਮਿਲੇਗੀ ਖੁਸ਼ਹਾਲੀ


By Neha diwan23, Oct 2024 10:42 AMpunjabijagran.com

ਸਨਾਤਨ ਧਰਮ

ਸਨਾਤਨ ਧਰਮ ਵਿੱਚ ਸਾਰੇ ਤਿਉਹਾਰਾਂ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕੱਤਕ ਦੇ ਮਹੀਨੇ ਵਿੱਚ ਪੰਜ ਦਿਨਾਂ ਦਾ ਤਿਉਹਾਰ ਧਨਤੇਰਸ ਦੇ ਦਿਨ ਸ਼ੁਰੂ ਹੁੰਦਾ ਹੈ ਅਤੇ ਭਾਈ ਦੂਜ ਨਾਲ ਸਮਾਪਤ ਹੁੰਦਾ ਹੈ।

ਧਨਤੇਰਸ

ਧਨਤੇਰਸ ਨੂੰ ਧਨ ਤ੍ਰਯੋਦਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਦੇਵੀ ਲਕਸ਼ਮੀ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ। ਧਨਤੇਰਸ ਦੇ ਦਿਨ ਦੀਵੇ ਜਗਾਉਣ ਦਾ ਵਿਸ਼ੇਸ਼ ਮਹੱਤਵ ਹੈ।

ਧਨਤੇਰਸ ਦੇ ਦਿਨ ਪੂਜਾ

ਧਨਤੇਰਸ ਦੇ ਦਿਨ ਪੂਜਾ ਕਮਰੇ ਵਿੱਚ ਦੀਵਾ ਜਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਪੂਜਾ ਕਮਰੇ ਵਿੱਚ ਦੀਵਾ ਜਗਾਉਣ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ। ਧਨ-ਦੌਲਤ ਤੇ ਖੁਸ਼ਹਾਲੀ ਵੀ ਵਧਦੀ ਹੈ।

ਅਖੰਡ ਜੋਤੀ

ਅਖੰਡ ਜੋਤ ਜਗਾਉਣ ਨਾਲ ਸਾਰੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਪੂਜਾ ਕਮਰੇ ਵਿੱਚ ਅਖੰਡ ਜੋਤੀ ਜਗਾਉਣ ਨਾਲ ਵਾਸਤੂ ਦੋਸ਼ ਤੋਂ ਛੁਟਕਾਰਾ ਮਿਲਦਾ ਹੈ।

ਉੱਤਰ-ਪੂਰਬ ਦਿਸ਼ਾ

ਉੱਤਰ-ਪੂਰਬ ਦਿਸ਼ਾ ਨੂੰ ਦੇਵੀ-ਦੇਵਤਿਆਂ ਦੀ ਦਿਸ਼ਾ ਮੰਨਿਆ ਜਾਂਦੈ। ਇਸ ਦਿਸ਼ਾ 'ਚ ਦੀਵਾ ਜਗਾਉਣ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਿਹਤ ਚੰਗੀ ਰਹਿੰਦੀ ਹੈ। ਜੇ ਤੁਸੀਂ ਇਸ ਦਿਸ਼ਾ 'ਚ ਦੀਵਾ ਜਗਾ ਰਹੇ ਹੋ ਤਾਂ ਆਟੇ ਦਾ ਦੀਵਾ ਜਗਾਓ।

ਤੁਲਸੀ ਦੇ ਕੋਲ ਦੀਵਾ ਜਗਾਓ

ਧਨਤੇਰਸ 'ਤੇ ਸ਼ਾਮ ਨੂੰ ਤੁਲਸੀ ਦੇ ਕੋਲ ਘਿਓ ਦਾ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਘਿਓ ਦਾ ਦੀਵਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਤੁਲਸੀ ਦੇ ਕੋਲ ਘਿਓ ਦਾ ਦੀਵਾ ਜਗਾਉਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ।

ਤਿਜੋਰੀ ਦੇ ਕੋਲ ਦੀਵਾ ਰੱਖੋ

ਧਨਤੇਰਸ ਦੇ ਦਿਨ ਤਿਜੌਰੀ ਦੇ ਕੋਲ ਘਿਓ ਦਾ ਦੀਵਾ ਰੱਖੋ। ਮੰਨਿਆ ਜਾਂਦਾ ਹੈ ਕਿ ਤਿਜੌਰੀ ਦੇ ਕੋਲ ਘਿਓ ਦਾ ਦੀਵਾ ਰੱਖਣ ਨਾਲ ਆਰਥਿਕ ਸਥਿਤੀ ਮਜ਼ਬੂਤ ​​ਹੁੰਦੀ ਹੈ। ਕਰਜ਼ੇ ਤੋਂ ਵੀ ਰਾਹਤ ਮਿਲਦੀ ਹੈ।

ਰਸੋਈ 'ਚ ਦੀਵਾ ਜਗਾਓ

ਧਨਤੇਰਸ ਦੇ ਦਿਨ ਰਸੋਈ ਵਿੱਚ ਦੀਵਾ ਜਗਾਉਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਦਿਨ ਘਿਓ ਦਾ ਦੀਵਾ ਜਗਾਓ।

ਦੀਵਾਲੀ 'ਤੇ ਸ਼ਾਮ ਨੂੰ ਹੀ ਕਿਉਂ ਕੀਤੀ ਜਾਂਦੀ ਹੈ ਲਕਸ਼ਮੀ ਦੀ ਪੂਜਾ?