aman fdsafad

ਦੀਵਾਲੀ 'ਤੇ ਸ਼ਾਮ ਨੂੰ ਹੀ ਕਿਉਂ ਕੀਤੀ ਜਾਂਦੀ ਹੈ ਲਕਸ਼ਮੀ ਦੀ ਪੂਜਾ?


By Neha diwan22, Oct 2024 04:14 PMpunjabijagran.com

ਦੀਵਾਲੀ ਦਾ ਤਿਉਹਾਰ

ਸਨਾਤਨ ਧਰਮ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਚੰਗੀ ਕਿਸਮਤ ਤੇ ਤਰੱਕੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਪੂਜਾ ਕਰਨ ਦੀ ਵਿਸ਼ੇਸ਼ ਪਰੰਪਰਾ ਹੈ।

ਸ਼ਾਮ ਨੂੰ ਕਰੋ ਪੂਜਾ

ਅਜਿਹੀ ਮਾਨਤਾ ਹੈ ਕਿ ਜੇਕਰ ਤੁਸੀਂ ਦੀਵਾਲੀ ਵਾਲੇ ਦਿਨ ਲਕਸ਼ਮੀ ਅਤੇ ਗਣੇਸ਼ ਦੀ ਪੂਜਾ ਕਰ ਰਹੇ ਹੋ ਤਾਂ ਸ਼ਾਮ ਨੂੰ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

ਪੌਰਾਣਿਕ ਮਾਨਤਾਵਾਂ ਦੇ ਅਨੁਸਾਰ

ਦੇਵੀ ਲਕਸ਼ਮੀ ਸਮੁੰਦਰ ਮੰਥਨ ਦੌਰਾਨ ਪ੍ਰਗਟ ਹੋਈ ਸੀ ਅਤੇ ਉਦੋਂ ਤੋਂ ਹੀ ਦੀਵਾਲੀ ਦੇ ਦੌਰਾਨ ਉਨ੍ਹਾਂ ਦੀ ਪੂਜਾ ਕਰਨ ਦੀ ਪਰੰਪਰਾ ਹੈ। ਦੱਸਿਆ ਜਾਂਦਾ ਹੈ ਕਿ ਸਮੁੰਦਰ ਮੰਥਨ ਦੀ ਇਹ ਘਟਨਾ ਰਾਤ ਨੂੰ ਵਾਪਰੀ।

ਜਿਸ ਕਾਰਨ ਲਕਸ਼ਮੀ ਪੂਜਾ ਲਈ ਰਾਤ ਦਾ ਸਮਾਂ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਰਾਤ ਨੂੰ ਦੇਵੀ ਲਕਸ਼ਮੀ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਹਮੇਸ਼ਾ ਖੁਸ਼ਹਾਲੀ ਮਿਲਦੀ ਹੈ।

ਜੋਤਿਸ਼ ਸ਼ਾਸਤਰ ਮੁਤਾਬਕ

ਪੱਛਮ ਦਿਸ਼ਾ ਨੂੰ ਦੇਵੀ ਲਕਸ਼ਮੀ ਦੀ ਦਿਸ਼ਾ ਮੰਨਿਆ ਜਾਂਦਾ ਹੈ ਜਿਸ ਕਾਰਨ ਸ਼ਾਮ ਨੂੰ ਇਸ ਦਿਸ਼ਾ 'ਚ ਪੂਜਾ ਕਰਨ ਨਾਲ ਵਿਅਕਤੀ ਨੂੰ ਆਰਥਿਕ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਸੁੱਖ ਤੇ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।

ਇੰਨਾ ਹੀ ਨਹੀਂ ਸ਼ਾਮ ਨੂੰ ਦੇਵੀ ਲਕਸ਼ਮੀ ਦੀ ਪੂਜਾ ਕਰਕੇ ਘਿਓ ਦਾ ਦੀਵਾ ਜਗਾਉਣ ਨਾਲ ਵੀ ਸਾਰੇ ਦੋਸ਼ ਦੂਰ ਹੁੰਦੇ ਹਨ। ਇਸ ਤੋਂ ਇਲਾਵਾ ਧਿਆਨ ਰੱਖੋ ਕਿ ਦੇਵੀ ਲਕਸ਼ਮੀ ਦੀ ਆਰਤੀ ਬੈਠ ਕੇ ਹੀ ਕੀਤੀ ਜਾਵੇ।

ਕਦੋਂ ਹੈ ਅਹੋਈ ਅਸ਼ਟਮੀ ? ਜਾਣੋ ਸ਼ੁਭ ਸਮਾਂ ਤੇ ਮਹੱਤਵ