ਜਾਣੋ ਫਲਾਈਟ 'ਚ ਸਫਰ ਕਰਦੇ ਸਮੇਂ ਕਿਹੜੀਆਂ ਚੀਜ਼ਾਂ ਨਹੀਂ ਲੈ ਜਾ ਸਕਦੇ ਨਾਲ


By Neha diwan2023-11-14, 11:19 ISTpunjabijagran.com

ਫਲਾਈਟ ਰਾਹੀਂ ਸਫ਼ਰ

ਹਰ ਕੋਈ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਫਲਾਈਟ ਰਾਹੀਂ ਸਫ਼ਰ ਕਰਨਾ ਚਾਹੁੰਦਾ ਹੈ।

ਪਹਿਲੀ ਵਾਰ ਫਲਾਈਟ ਦਾ ਸਫਰ

ਜੇ ਤੁਸੀਂ ਪਹਿਲੀ ਵਾਰ ਫਲਾਈਟ 'ਚ ਸਫਰ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਏਅਰਪੋਰਟ 'ਚ ਐਂਟਰੀ ਤੋਂ ਲੈ ਕੇ ਫਲਾਈਟ 'ਚ ਸਵਾਰ ਹੋਣ ਤੱਕ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਜਾਂਦੀ ਹੈ।

ਤਿੱਖੀ ਵਸਤੂਆਂ

ਬਲੇਡ, ਕਟਰ, ਨੇਲ ਕਟਰ ਵਰਗੀਆਂ ਤਿੱਖੀਆਂ ਚੀਜ਼ਾਂ ਆਪਣੇ ਨਾਲ ਨਾ ਰੱਖੋ। ਨਹੀਂ ਤਾਂ ਚੈਕਿੰਗ ਦੌਰਾਨ ਇਹ ਸਾਰਾ ਸਮਾਨ ਬਾਹਰ ਕੱਢ ਕੇ ਏਅਰਪੋਰਟ ਅਥਾਰਟੀ ਕੋਲ ਜਮ੍ਹਾਂ ਕਰਵਾ ਦਿੱਤਾ ਜਾਂਦੈ ਤੇ ਤੁਹਾਡਾ ਸਮਾਂ ਵੀ ਬਰਬਾਦ ਹੁੰਦਾ ਹੈ।

ਤਰਲ ਪਦਾਰਥ

ਫਲਾਈਟ 'ਚ ਬੱਚਿਆਂ ਦੇ ਨਾਲ 100 ਮਿਲੀਲੀਟਰ ਤਕ ਦੁੱਧ ਲੈ ਜਾਂ ਸਕਦੇ ਹੋ। ਪਰ ਸ਼ਰਾਬ ਜਾਂ ਕੋਈ ਹੋਰ ਤਰਲ ਵਸਤੂ ਨੂੰ ਚੈਕਿੰਗ ਦੌਰਾਨ ਕੱਢ ਦਿੱਤਾ ਜਾਂਦੈ। ਦਵਾਈਆਂ ਤੋਂ ਇਲਾਵਾ ਤੁਸੀਂ ਆਪਣੇ ਨਾਲ ਕੋਈ ਵੀ ਤਰਲ ਪਦਾਰਥ ਨਹੀਂ ਰੱਖ ਸਕਦੇ।

ਦੋ ਲੈਪਟਾਪ

ਫਲਾਈਟ 'ਚ ਸਿਰਫ ਇਕ ਲੈਪਟਾਪ ਲਿਜਾਣ ਦੀ ਇਜਾਜ਼ਤ ਹੈ। ਹਾਲਾਂਕਿ ਹਰ ਏਅਰਲਾਈਨ ਦੇ ਆਪਣੇ ਨਿਯਮ ਹੁੰਦੇ ਹਨ।

ਵਿਸਫੋਟਕ ਚੀਜ਼ਾਂ

ਫਲਾਈਟ ਵਿੱਚ ਲਾਈਟਰ, ਮਾਚਿਸ ਜਾਂ ਕੋਈ ਵੀ ਵਿਸਫੋਟਕ ਚੀਜ਼ ਆਪਣੇ ਨਾਲ ਨਾ ਲੈ ਕੇ ਜਾਓ। ਕਿਉਂਕਿ ਇਹ ਸਭ ਚੈਕਿੰਗ ਦੌਰਾਨ ਕੱਢੇ ਜਾਂਦੇ ਹਨ। ਤੁਸੀਂ ਉਡਾਣ ਵਿੱਚ ਆਪਣੇ ਨਾਲ ਸੁੱਕਾ ਨਾਰੀਅਲ ਨਹੀਂ ਲੈ ਸਕਦੇ

self-defense ਆਈਟਮਾਂ

ਤੁਸੀਂ ਹਵਾਈ ਯਾਤਰਾ ਦੌਰਾਨ ਆਪਣੇ ਨਾਲ ਮਿਰਚ ਸਪਰੇਅ ਅਤੇ ਸਟਿਕਸ ਵਰਗੀਆਂ ਸਵੈ-ਰੱਖਿਆ ਵਾਲੀਆਂ ਚੀਜ਼ਾਂ ਨਹੀਂ ਲੈ ਸਕਦੇ। ਇਹ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਸਾਧਨ ਹਨ।

ਨਸ਼ੇ ਨਾਲ ਜੁੜੀਆਂ ਚੀਜ਼ਾਂ

ਬੀੜੀ, ਸਿਗਰਟ ਅਤੇ ਤੰਬਾਕੂ ਤੋਂ ਇਲਾਵਾ ਗਾਂਜਾ ਅਤੇ ਹੈਰੋਇਨ ਵਰਗੀਆਂ ਚੀਜ਼ਾਂ ਨਾਲ ਨਾ ਰੱਖੋ।

ਖੇਡਾਂ ਦੀਆਂ ਚੀਜ਼ਾਂ

ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਉਹ ਬੇਸਬਾਲ ਬੈਟ, ਹਾਕੀ ਸਟਿੱਕ, ਗੋਲਫ ਕਲੱਬ, ਸਕੀ ਪੋਲ, ਕਮਾਨ ਅਤੇ ਤੀਰ ਵਰਗੀਆਂ ਖੇਡਾਂ ਦੀਆਂ ਚੀਜ਼ਾਂ ਨਾਲ ਉਡਾਣਾਂ ਵਿੱਚ ਸਫ਼ਰ ਨਹੀਂ ਕਰ ਸਕਦੇ।

ਖਾਣ ਦੀਆਂ ਆਈਟਮਾਂ

ਜੇ ਤੁਸੀਂ ਸਫ਼ਰ ਦੌਰਾਨ ਮੀਟ ਜਾਂ ਸਬਜ਼ੀਆਂ ਵਰਗੀ ਕੋਈ ਚੀਜ਼ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਤਾਂ ਸੰਭਵ ਹੈ ਕਿ ਤੁਹਾਨੂੰ ਇਸ ਦੀ ਇਜਾਜ਼ਤ ਵੀ ਨਾ ਮਿਲੇ ਤੇ ਇਹ ਹਵਾਈ ਅੱਡੇ 'ਤੇ ਹੀ ਜ਼ਬਤ ਹੋ ਸਕਦੇ ਹਨ।

World Cup 2023 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪੰਜ ਗੇਂਦਬਾਜ਼