World Cup 2023 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪੰਜ ਗੇਂਦਬਾਜ਼
By Neha diwan
2023-11-08, 16:34 IST
punjabijagran.com
World Cup 2023
ਆਈਸੀਸੀ ਵਿਸ਼ਵ ਕੱਪ 2023 ਇਸ ਵਾਰ ਭਾਰਤ ਦੀ ਧਰਤੀ 'ਤੇ ਖੇਡਿਆ ਜਾ ਰਿਹਾ ਹੈ। ਵਿਸ਼ਵ ਕੱਪ ਦਾ ਖਿਤਾਬ ਜਿੱਤਣ ਲਈ ਕੁੱਲ 10 ਟੀਮਾਂ ਜ਼ੋਰ-ਸ਼ੋਰ ਨਾਲ ਕੋਸ਼ਿਸ਼ ਕਰ ਰਹੀਆਂ ਹਨ।
Dilshan Madhushanka
ਸ਼੍ਰੀਲੰਕਾ ਭਾਵੇਂ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ ਹੈ ਪਰ ਟੀਮ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਨੇ ਆਪਣੀ ਘਾਤਕ ਗੇਂਦਬਾਜ਼ੀ ਨਾਲ ਲਾਈਮਲਾਈਟ ਲੈ ਲਈ ਹੈ। ਮਧੂਸ਼ੰਕਾ ਨੇ ਹੁਣ ਤਕ ਖੇਡੇ ਗਏ 8 ਮੈਚਾਂ 'ਚ ਕੁੱਲ 21 ਵਿਕਟਾਂ ਲਈਆਂ।
Adam Zampa
ਵਿਸ਼ਵ ਕੱਪ 2023 'ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਐਡਮ ਜ਼ਾਂਪਾ ਦੂਜੇ ਸਥਾਨ 'ਤੇ ਹੈ। ਜ਼ੈਂਪਾ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਖੇਡੇ 8 ਮੈਚਾਂ ਵਿੱਚ ਕੁੱਲ 20 ਵਿਕਟਾਂ ਲਈਆਂ ਹਨ
ਮਾਰਕੋ ਜੇਨਸਨ
ਵਿਸ਼ਵ ਕੱਪ 2023 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੇਨਸਨ ਤੀਜੇ ਸਥਾਨ 'ਤੇ ਹਨ। ਜੇਨਸਨ ਨੇ 8 ਮੈਚਾਂ 'ਚ 17 ਵਿਕਟਾਂ ਲਈਆਂ ਹਨ।
ਮੁਹੰਮਦ ਸ਼ਮੀ
ਵਿਸ਼ਵ ਕੱਪ 2023 'ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਮੁਹੰਮਦ ਸ਼ਮੀ ਦਾ ਨਾਂ ਚੌਥੇ ਸਥਾਨ 'ਤੇ ਹੈ। ਉਨ੍ਹਾਂ ਨੇ ਸਿਰਫ 4 ਮੈਚਾਂ 'ਚ 16 ਵਿਕਟਾਂ ਲਈਆਂ ਹਨ।
ਸ਼ਾਹੀਨ ਅਫਰੀਦੀ
ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਪੰਜਵੇਂ ਸਥਾਨ 'ਤੇ ਹਨ। ਅਫਰੀਦੀ ਨੇ 8 ਮੈਚਾਂ 'ਚ ਕੁੱਲ 16 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ ਹੈ।
World Cup 2023 'ਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਪੰਜ ਬੱਲੇਬਾਜ਼
Read More