ਜਲਦੀ ਪੀਡੀਅਡ ਆਉਣ ਦਾ ਕੀ ਹੋ ਸਕਦੈ ਕਾਰਨ ? ਜਾਣੋ ਸਹੀਂ ਉਮਰ


By Neha diwan27, Jul 2024 03:15 PMpunjabijagran.com

ਪੀਰੀਅਡ

ਪੀਰੀਅਡ ਕੁੜੀਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ। ਪੀਰੀਅਡ ਆਮ ਤੌਰ 'ਤੇ 12 ਸਾਲ ਤੋਂ 15 ਸਾਲ ਦੀਆਂ ਲੜਕੀਆਂ ਵਿੱਚ ਆਉਂਦਾ ਹੈ।

ਜਲਦੀ ਪੀਰੀਅਡ ਆਉਣਾ

ਅੱਜਕੱਲ੍ਹ 8 ਸਾਲ ਤੇ 9 ਸਾਲ ਦੀ ਦੀਆਂ ਲੜਕੀਆਂ ਨੂੰ ਵੀ ਪੀਰੀਅਡ ਆਉਣੇ ਸ਼ੁਰੂ ਹੋ ਗਏ ਹਨ। ਇੰਨੀ ਛੋਟੀ ਉਮਰ 'ਚ ਪੀਰੀਅਡ ਆਉਣ 'ਤੇ ਲੜਕੀਆਂ ਨੂੰ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਛੋਟੀ ਉਮਰ 'ਚ ਮਾਹਵਾਰੀ ਆਉਣਾ

ਕੁੜੀਆਂ ਵਿੱਚ ਜਲਦੀ ਪੀਰੀਅਡ ਆਉਣ ਦਾ ਪਹਿਲਾ ਕਾਰਨ ਹਾਰਮੋਨਲ ਬਦਲਾਅ ਹੁੰਦਾ ਹੈ। ਜੀ ਹਾਂ, ਜਿਨ੍ਹਾਂ ਕੁੜੀਆਂ ਦੇ ਸਰੀਰ ਵਿੱਚ ਹਾਰਮੋਨਲ ਬਦਲਾਅ ਹੁੰਦੇ ਹਨ, ਉਨ੍ਹਾਂ ਨੂੰ ਪੀਰੀਅਡਜ਼ ਜਲਦੀ ਆਉਣਾ ਸ਼ੁਰੂ ਹੋ ਜਾਂਦਾ ਹੈ।

ਭਾਰ ਵਧਣਾ ਹੈ ਮੁੱਖ ਕਾਰਨ

ਇਸ ਤੋਂ ਇਲਾਵਾ ਕਈ ਵਾਰ ਅਸੰਤੁਲਿਤ ਖਾਣ-ਪੀਣ ਦੀਆਂ ਆਦਤਾਂ ਕਾਰਨ ਵੀ ਪੀਰੀਅਡ ਆਉਣ ਲੱਗਦੇ ਹਨ। ਇਸ ਦਾ ਮੁੱਖ ਕਾਰਨ ਵਧਦਾ ਭਾਰ ਹੈ। ਜਿਸ ਕਾਰਨ ਉਸ ਦੇ ਮਾਹਵਾਰੀ ਸਮੇਂ ਤੋਂ ਪਹਿਲਾਂ ਆ ਜਾਂਦੀ ਹੈ।

ਪੀਰੀਅਡ ਲਈ ਸਹੀ ਉਮਰ ਕੀ ਹੈ?

ਲੜਕੀਆਂ ਦੀ ਪਹਿਲੀ ਵਾਰ ਪੀਰੀਅਡ ਦੀ ਸਹੀ ਉਮਰ 12 ਤੋਂ 15 ਸਾਲ ਦੇ ਵਿਚਕਾਰ ਹੈ। ਜੇ ਪਹਿਲਾਂ ਆ ਜਾਵੇ ਤਾਂ ਇਹ ਇਸ ਲਈ ਹੈ ਕਿਉਂਕਿ ਤੁਹਾਡੇ ਸਰੀਰ ਵਿੱਚ ਕੁਝ ਹਾਰਮੋਨਲ ਬਦਲਾਅ ਹੋਏ ਹਨ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਪੀਰੀਅਡਜ਼ ਦੌਰਾਨ ਲੜਕੀਆਂ ਨੂੰ ਆਪਣੀ ਸਫਾਈ ਵੱਲ ਧਿਆਨ ਦੇਣਾ ਪੈਂਦਾ ਹੈ। ਦਿਨ ਵਿੱਚ ਘੱਟੋ-ਘੱਟ ਦੋ ਵਾਰ ਪੈਡ ਬਦਲੋ। ਇਸ ਤੋਂ ਇਲਾਵਾ ਆਪਣੇ ਆਪ ਨੂੰ ਸਾਫ਼ ਰੱਖੋ। ਭੋਜਨ 'ਤੇ ਵੀ ਧਿਆਨ ਦਿਓ।

ਕੀ ਗੋਭੀ ਖਾਣ ਨਾਲ ਦਿਮਾਗ ਤੱਕ ਕੀੜੇ ਪਹੁੰਚ ਜਾਂਦੇ ਹਨ?