ਤੁਹਾਡੇ ਸਰੀਰ ਦੇ ਬਹੁਤ ਸਾਰੇ ਬਾਹਰੀ ਅੰਗ ਹਨ ਜੋ ਤੁਹਾਡੀ ਅੰਦਰੂਨੀ ਸਿਹਤ ਦੀ ਸਹੀ ਸਥਿਤੀ ਦੱਸਦੇ ਹਨ। ਇਹਨਾਂ ਅੰਗਾਂ ਵਿੱਚੋਂ ਇੱਕ ਤੁਹਾਡੇ ਨਹੁੰ ਹਨ
ਜੇਕਰ ਤੁਹਾਡੇ ਨਹੁੰਆਂ 'ਤੇ ਪੀਲਾਪਨ ਦਿਖਾਈ ਦੇ ਰਿਹਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਈ ਵਾਰ ਰੰਗਾਂ ਜਾਂ ਸਖ਼ਤ ਉਤਪਾਦਾਂ ਦੇ ਕਾਰਨ ਨਹੁੰ ਖਰਾਬ ਅਤੇ ਪੀਲੇ ਦਿਖਾਈ ਦਿੰਦੇ ਹਨ।
ਯੈਲੋ ਨੇਲ ਸਿੰਡਰੋਮ ਇੱਕ ਦੁਰਲੱਭ ਬਿਮਾਰੀ ਹੈ ਜਿਸ ਵਿੱਚ ਹੱਥਾਂ ਅਤੇ ਪੈਰਾਂ ਦੇ ਨਹੁੰ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਹੌਲੀ-ਹੌਲੀ ਨਹੁੰ ਆਪਣੀ ਚਮਕ ਗੁਆ ਲੈਂਦੇ ਹਨ ਅਤੇ ਸਖ਼ਤ ਹੋ ਜਾਂਦੇ ਹਨ ਅਤੇ ਵਿਚਕਾਰੋਂ ਝੁਕ ਜਾਂਦੇ ਹਨ।
ਹਾਲਾਂਕਿ, ਇਹ ਸਮੱਸਿਆ ਜ਼ਿਆਦਾਤਰ 40 ਤੋਂ ਬਾਅਦ ਹੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਸਰੀਰ 'ਚ ਕੁਝ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ।
ਯੈਲੋ ਨੇਲ ਸਿੰਡਰੋਮ ਹੋਣ ਕਾਰਨ ਮਰੀਜ਼ ਨੂੰ ਪਲਮੋਨਰੀ ਤੇ ਲਿੰਫੈਟਿਕ ਸਿਸਟਮ ਦੀ ਤਕਲੀਫ ਦੇਖਣ ਨੂੰ ਮਿਲਦੀ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ।
ਯੈਲੋ ਨੇਲ ਸਿੰਡਰੋਮ ਦੇ ਲੱਛਣ ਆਮ ਤੌਰ 'ਤੇ ਲੰਗ ਕੈਂਸਰ, ਬ੍ਰੈਸਟ ਕੈਂਸਰ ਜਾਂ ਲਿੰਫੋਮਾ ਵਾਲੇ ਮਰੀਜ਼ਾਂ ਵਿਚ ਦੇਖਣ ਨੂੰ ਮਿਲਦੇ ਹਨ। FOXP2 ਜੀਨ ਵਿਚ ਬਦਲਾਅ ਜਾਂ ਮਿਊਟੇਸ਼ਨ ਕਾਰਨ ਵੀ ਹੋ ਸਕਦੀ ਹੈ।
ਮਰੀਜ਼ ਦੇ ਪੈਰਾਂ ਵਿੱਚ ਸੋਜ ਹੋ ਜਾਂਦੀ ਹੈ। ਯੈਲੋ ਨੇਲ ਸਿੰਡਰੋਮ ਕਾਰਨ ਮਰੀਜ਼ ਨੂੰ ਲਗਾਤਾਰ ਖੰਘ, ਸਾਹ ਲੈਣ ਵਿਚ ਤਕਲੀਫ਼ ਦੇ ਨਾਲ-ਨਾਲ ਰੈਸਪੀਰੇਟਰੀ ਇਨਫੈਕਸ਼ਨ ਵੀ ਹੋ ਸਕਦੀ ਹੈ।
ਯੈਲੋ ਨੇਲ ਸਿੰਡਰੋਮ ਦਾ ਇਲਾਜ 3 ਲੱਛਣਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਇਹ ਤਿੰਨ ਲੱਛਣ ਹਨ- ਨਹੁੰਆਂ ਦਾ ਪੀਲਾ ਪੈਣਾ, ਫੇਫੜਿਆਂ ਦੀਆਂ ਸਮੱਸਿਆਵਾਂ ਜਿਵੇਂ ਕਿ ਖੰਘ ਜਾਂ ਬ੍ਰੌਨਕਿਐਕਟਾਸਿਸ ਅਤੇ ਲੋਅਰ ਲਿੰਬ 'ਚ ਸੋਜ।
ਸਰਜਰੀ ਦੀ ਵਰਤੋਂ pleural effusion ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਫੇਫੜਿਆਂ ਦੇ ਇਨਫੈਕਸ਼ਨ ਤੇ ਬ੍ਰੌਨਕਿਐਕਟੇਸਿਸ ਦੇ ਇਲਾਜ ਲਈ ਐਂਟੀਬਾਇਓਟਿਕਸ ਵੀ ਦਿੱਤੇ ਜਾਂਦੇ ਹਨ।