ਇੱਕ ਰਹੱਸਮਈ ਮੰਦਰ, ਦਿਨ 'ਚ ਤਿੰਨ ਵਾਰ ਰੂਪ ਬਦਲਦੀ ਹੈ ਦੇਵੀ ਮਾਂ ਦੀ ਮੂਰਤੀ
By Neha diwan
2023-09-13, 10:56 IST
punjabijagran.com
ਰਹੱਸਮਈ ਮੰਦਰ
ਅੱਜ ਤੱਕ ਤੁਸੀਂ ਮਾਤਾ ਦੇ ਕਈ ਚਮਤਕਾਰੀ ਮੰਦਰਾਂ ਬਾਰੇ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਉੱਤਰਾਖੰਡ ਦੇ ਇੱਕ ਮੰਦਰ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਦੇਵੀ ਮਾਂ ਦੀ ਮੂਰਤੀ ਦਿਨ ਵਿੱਚ 3 ਵਾਰ ਆਪਣਾ ਰੂਪ ਬਦਲਦੀ ਹੈ।
ਵਿਸ਼ੇਸ਼ ਥਾਂ
ਮਾਂ ਧਾਰੀ ਦੇਵੀ ਦੇ ਇਸ ਮੰਦਰ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਹ ਮੰਦਰ ਇਕ ਵਿਸ਼ੇਸ਼ ਸਥਾਨ 'ਤੇ ਸਥਿਤ ਹੈ। ਇਹ ਮੰਦਰ ਨਦੀ ਦੇ ਵਿਚਕਾਰ ਬਣਿਆ ਹੈ, ਜਿੱਥੋਂ ਤੁਸੀਂ ਉਤਰਾਖੰਡ ਦੇ ਖੂਬਸੂਰਤ ਨਜ਼ਾਰੇ ਦੇਖ ਸਕਦੇ ਹੋ।
ਪੌਰਾਣਿਕ ਕਥਾ
ਮਿਥਿਹਾਸਕ ਸਮੇਂ 'ਚ ਮਾਤਾ ਦੀ ਮੂਰਤੀ ਹੜ੍ਹ 'ਚ ਰੁੜ੍ਹ ਗਈ ਤੇ ਧਾਰੀ ਪਿੰਡ ਦੇ ਨੇੜੇ ਇੱਕ ਚੱਟਾਨ ਕੋਲ ਰੁਕ ਗਈ। ਉਥੇ ਹੀ ਮਾਤਾ ਦਾ ਮੰਦਰ ਬਣਾਇਆ ਗਿਆ। ਨਤਾਰਿਆਂ ਦੌਰਾਨ ਧਾਰੀ ਦੇਵੀ ਮੰਦਰ ਦਾ ਨਜ਼ਾਰਾ ਕਾਫੀ ਆਕਰਸ਼ਕ ਹੁੰਦਾ ਹੈ।
ਧਾਰੀ ਦੇਵੀ ਮੰਦਰ
ਇਸ ਮੰਦਰ ਨੂੰ ਧਾਰੀ ਦੇਵੀ ਮੰਦਰ ਵਜੋਂ ਜਾਣਿਆ ਜਾਂਦਾ ਹੈ। ਇਹ ਮੰਦਰ ਝੀਲ ਦੇ ਬਿਲਕੁਲ ਵਿਚਕਾਰ ਸਥਿਤ ਹੈ। ਦੇਵੀ ਕਾਲੀ ਨੂੰ ਸਮਰਪਿਤ ਹੈ। ਮਾਂ ਧਾਰੀ ਉੱਤਰਾਖੰਡ ਦੇ ਚਾਰਧਾਮ ਦੀ ਰੱਖਿਆ ਕਰਦੀ ਹੈ।
ਮਾਂ ਦੀ ਮੂਰਤੀ ਰੂਪ ਬਦਲਦੀ ਹੈ
ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਮਾਂ ਦੀ ਮੂਰਤੀ ਕਿਸੇ ਕੁੜੀ ਵਰਗੀ ਲੱਗਦੀ ਹੈ। ਦੁਪਹਿਰ ਤਕ ਰੂਪ ਇੱਕ ਜਵਾਨ ਔਰਤ ਵਿੱਚ ਬਦਲ ਜਾਂਦਾ ਹੈ ਤੇ ਸ਼ਾਮ ਨੂੰ ਮਾਂ ਬਜ਼ੁਰਗ ਔਰਤ ਦੇ ਰੂਪ 'ਚ ਨਜ਼ਰ ਆਉਂਦੀ ਹੈ।
ਜਦ ਮੰਦਰ ਦਾ ਸਥਾਨ ਬਦਲਿਆ ਗਿਆ ਤਾਂ !
ਸਾਲ 2013 'ਚ ਮੰਦਰ ਨੂੰ ਢਾਹ ਦਿੱਤਾ ਗਿਆ ਸੀ ਤੇ ਉਸੇ ਸਾਲ ਕੇਦਾਰਨਾਥ ਵਿੱਚ ਭਾਰੀ ਹੜ੍ਹ ਆਇਆ। ਲੋਕਾਂ ਦਾ ਮੰਨਣਾ ਹੈ ਕਿ ਹੜ੍ਹ ਦਾ ਕਾਰਨ ਮੰਦਰ ਦਾ ਢਹਿਣਾ ਸੀ। ਫਿਰ ਕੁਝ ਸਮੇਂ ਬਾਅਦ ਮੰਦਰ ਨੂੰ ਉਸੇ ਥਾਂ 'ਤੇ ਦੁਬਾਰਾ ਬਣਾਇਆ ਗਿਆ।
ਮੰਦਰ ਤਕ ਕਿਵੇਂ ਪਹੁੰਚਣਾ ਹੈ?
ਮੰਦਰ ਸ਼੍ਰੀਨਗਰ ਤੇ ਰੁਦਰਪ੍ਰਯਾਗ ਦੇ ਵਿਚ ਕਲਿਆਸੌਦ ਵਿਖੇ ਸਥਿਤ ਹੈ। ਦਰਸ਼ਨ ਕਰਨ ਲਈ ਤੁਸੀਂ ਨਜ਼ਦੀਕੀ ਰੇਲਵੇ ਸਟੇਸ਼ਨ, ਰਿਸ਼ੀਕੇਸ਼ ਤੋਂ ਆ ਸਕਦੇ ਹੋ। ਰਿਸ਼ੀਕੇਸ਼ ਤੋਂ ਧਾਰੀ ਦੇਵੀ ਮੰਦਿਰ ਤਕ ਪਹੁੰਚਣ ਲਈ 3-4 ਘੰਟੇ ਲੱਗਦੇ ਹਨ।
ਘਰ ਦੇ ਮੰਦਰ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼, ਹੋ ਸਕਦੇ ਹਨ ਝਗੜੇ
Read More