ਕੜ੍ਹੀ ਪੱਤਾ ਦੀ ਵਰਤੋਂ ਲਗਪਗ ਹਰ ਭਾਰਤੀ ਘਰ ਵਿੱਚ ਕੀਤੀ ਜਾਂਦੀ ਹੈ। ਇਸ ਦੇ ਪੱਤੇ ਨਾ ਸਿਰਫ਼ ਭੋਜਨ ਨੂੰ ਸੁਆਦ, ਰੰਗ ਅਤੇ ਮਹਿਕ ਦਿੰਦਾ ਹੈ, ਸਗੋਂ ਇਹ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ।
ਕੜ੍ਹੀ ਪੱਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਨੂੰ ਖਾਲੀ ਪੇਟ ਚਬਾਉਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ।
ਕੜ੍ਹੀ ਪੱਤੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਚਮੜੀ, ਵਾਲਾਂ ਲਈ ਬਹੁਤ ਫਾਇਦੇਮੰਦ ਹੈ। ਕੜ੍ਹੀ ਪੱਤੇ ਵਾਲਾਂ ਦੇ ਝੜਨ ਨੂੰ ਘੱਟ ਕਰਦੇ ਹਨ, ਸਲੇਟੀ ਵਾਲਾਂ ਨੂੰ ਘੱਟ ਕਰਦੇ ਹਨ ਅਤੇ ਵਾਲਾਂ ਦਾ ਵਿਕਾਸ ਵਧਾਉਂਦੇ ਹਨ।
ਇਹ ਮਾਈਗਰੇਨ ਤੋਂ ਛੁਟਕਾਰਾ ਪਾਉਣ, ਬਲੱਡ ਸ਼ੂਗਰ ਦੇ ਪੱਧਰ ਨੂੰ ਸੰਭਾਲਣ ਅਤੇ ਹਾਰਮੋਨਸ ਨੂੰ ਸੰਤੁਲਿਤ ਕਰਨ ਵਿੱਚ ਵੀ ਮਦਦਗਾਰ ਹੈ। ਕੜ੍ਹੀ ਪੱਤਾ ਭਾਰ ਵੀ ਘੱਟ ਕਰਦਾ ਹੈ।
ਕੜ੍ਹੀ ਪੱਤੇ ਐਂਟੀਆਕਸੀਡੈਂਟਸ ਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਤੇ ਸੋਜ ਨੂੰ ਘੱਟ ਕਰਦੇ ਹਨ। ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ
ਵਜ਼ਨ ਘਟਾਉਣ ਜਾਂ ਕੜ੍ਹੀ ਪੱਤੇ ਤੋਂ ਹੋਰ ਲਾਭ ਪ੍ਰਾਪਤ ਕਰਨ ਲਈ, ਤੁਸੀਂ ਇਸ ਨੂੰ ਖਾਲੀ ਪੇਟ ਚਬਾ ਸਕਦੇ ਹੋ। 5-7 ਕੜ੍ਹੀ ਪੱਤੀਆਂ ਨੂੰ 1 ਕੱਪ ਪਾਣੀ 'ਚ ਉਬਾਲੋ ਅਤੇ ਇਸ ਨੂੰ ਗਰਮ ਕਰਕੇ ਪੀਓ।
ਸਾਹ 'ਚ ਬਦਬੂ ਆਉਂਦੀ ਹੈ ਤਾਂ 5 ਮਿੰਟ ਤੱਕ ਚਬਾਓ ਅਤੇ ਫਿਰ ਕੁਰਲੀ ਕਰੋ। ਮਤਲੀ ਹੋਣ 'ਤੇ 6 ਤਾਜ਼ੇ ਪੱਤੇ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਓ। ਹੁਣ ਇਸ ਨੂੰ ਅੱਧਾ ਚੱਮਚ ਘਿਓ 'ਚ ਭੁੰਨ ਕੇ ਖਾਓ।