ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਦਿਲ ਦਾ ਦੌਰਾ ਉਦੋਂ ਸਾਈਲੈਂਟ ਮੰਨਿਆ ਜਾਂਦਾ ਹੈ ਜਦੋਂ ਇਹ ਬਿਨਾਂ ਕਿਸੇ ਲੱਛਣ ਦੇ ਹੁੰਦਾ ਹੈ। ਇਸ ਕੇਸ ਵਿੱਚ ਲੱਛਣ ਇੰਨੇ ਹਲਕੇ ਹੁੰਦੇ ਹਨ ਕਿ ਉਹ ਕਿਸੇ ਦਾ ਧਿਆਨ ਨਹੀਂ ਜਾਂਦੇ।
ਸਾਈਲੈਂਟ ਹਾਰਟ ਅਟੈਕ ਵੀ ਹਾਰਟ ਅਟੈਕ ਵਾਂਗ ਹੀ ਹੁੰਦਾ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਨੁਕਸਾਨ ਕਰ ਸਕਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਦੌਰਾਨ ਮਰੀਜ਼ ਨੂੰ ਕੋਈ ਸੰਕੇਤ ਨਹੀਂ ਮਿਲਦਾ।
ਸਾਈਲੈਂਟ ਹਾਰਟ ਅਟੈਕ, ਜਿਸਨੂੰ ਸਾਈਲੈਂਟ ਮਾਇਓਕਾਰਡਿਅਲ ਇਨਫਾਰਕਸ਼ਨ (SMI) ਵੀ ਕਿਹਾ ਜਾਂਦੈ, 45% ਦਿਲ ਦੇ ਦੌਰੇ ਲਈ ਜ਼ਿੰਮੇਵਾਰ ਹੈ। ਇਹ ਔਰਤਾਂ ਨਾਲੋਂ ਮਰਦਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ।
ਸਾਈਲੈਂਟ ਹਾਰਟ ਅਟੈਕ ਦੇ ਲੱਛਣ ਇੰਨੇ ਹਲਕੇ ਹੁੰਦੇ ਹਨ ਕਿ ਮਰੀਜ਼ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ, ਜਿਸ ਕਾਰਨ ਡਾਕਟਰੀ ਸਹਾਇਤਾ ਲੈਣ ਵਿੱਚ ਦੇਰੀ ਹੁੰਦੀ ਹੈ।
ਛਾਤੀ 'ਚ ਜਕੜਨ, ਛਾਤੀ 'ਚ ਦਰਦ, ਛਾਤੀ 'ਚ ਤੇਜ਼ ਦਬਾਅ, ਬਾਹਾਂ, ਗਰਦਨ ਤੇ ਜਬਾੜੇ 'ਚ ਤੇਜ਼ ਦਰਦ ਤੇ ਅਚਾਨਕ ਸਾਹ ਚੜ੍ਹਨਾ ਦਿਲ ਦੇ ਦੌਰੇ ਦੇ ਆਮ ਲੱਛਣ ਹਨ, ਇਹ ਸਾਈਲੈਂਟ ਹਾਰਟ ਅਟੈਕ 'ਚ ਨਹੀਂ ਦਿਖਾਈ ਦਿੰਦੇ ਹਨ।
ਸਿਗਰਟਨੋਸ਼ੀ ਕਰਨ ਵਾਲੇ, ਮੋਟਾਪੇ ਤੋਂ ਪੀੜਤ, ਕਸਰਤ ਦੀ ਕਮੀ, ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ ਪੱਧਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਵਿੱਚ ਇਸ ਦਾ ਖਤਰਾ ਵੱਧ ਜਾਂਦਾ ਹੈ।