ਭੋਜਨ ਦਾ ਸਵਾਦ ਵਧਾਉਣ ਲਈ ਹਰ ਕੋਈ ਨਮਕ ਦੀ ਵਰਤੋਂ ਕਰਦੈ। ਇਤਿਹਾਸ ਬਹੁਤ ਪੁਰਾਣਾ ਹੈ, ਕਿ ਇਸਨੂੰ ਸਟੋਰ ਕੀਤੇ ਜਾਣ 'ਤੇ ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪਾਲੀਓਲਿਥਿਕ ਕਾਲ ਵਿੱਚ ਵਰਤਿਆ ਗਿਆ ਸੀ।
ਕਿਸੇਂ ਸਮੇਂ ਲੂਣ ਦੀ ਵਰਤੋਂ ਲੋੜ ਅਨੁਸਾਰ ਹੀ ਹੁੰਦੀ ਸੀ, ਹੁਣ ਵਰਤੋਂ ਬਹੁਤ ਹੁੰਦੀ ਹੈ। ਪੀਣ ਵਾਲੇ ਤੋਂ ਲੈ ਕੇ ਖਾਣ-ਪੀਣ ਦੇ ਪਕਵਾਨਾਂ ਤਕ ਹਰ ਚੀਜ਼ 'ਚ ਨਮਕ ਦੀ ਵੱਧ ਰਹੀ ਮਾਤਰਾ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ
WHO ਨੇ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮੌਤਾਂ ਨਮਕ ਦੀ ਜ਼ਿਆਦਾ ਵਰਤੋਂ ਕਾਰਨ ਹੁੰਦੀਆਂ ਹਨ।
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਲੂਣ ਦੀ ਵਰਤੋਂ ਸੰਤੁਲਿਤ ਤਰੀਕੇ ਨਾਲ ਕੀਤੀ ਜਾਵੇ ਤਾਂ ਹਰ ਸਾਲ ਕਰੀਬ 70 ਲੱਖ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।
WHO ਦੀ ਰਿਪੋਰਟ 'ਚ ਕਿਹਾ ਗਿਐ ਕਿ ਲੂਣ ਦੇ ਜ਼ਿਆਦਾ ਸੇਵਨ ਕਾਰਨ ਵਿਸ਼ਵ ਪੱਧਰ 'ਤੇ ਲੱਖਾਂ ਜਾਨਾਂ ਜਾ ਰਹੀਆਂ ਹਨ। ਇਸ ਕਾਰਨ ਦਿਲ ਦੇ ਰੋਗ, ਸਟ੍ਰੋਕ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ।
ਇਸ ਰਿਪੋਰਟ ਵਿੱਚ WHO ਨੇ ਕਿਹਾ ਹੈ ਕਿ ਸਾਲ 2030 ਤਕ ਦੁਨੀਆ ਭਰ ਵਿੱਚ ਸੋਡੀਅਮ ਦੇ ਸੇਵਨ ਨਾਲ ਸਬੰਧਤ ਨੀਤੀਆਂ ਨੂੰ ਲਾਗੂ ਕਰਨ ਨਾਲ ਵਿਸ਼ਵ ਪੱਧਰ 'ਤੇ ਲਗਭਗ 70 ਲੱਖ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਰੋਜ਼ਾਨਾ 5 ਗ੍ਰਾਮ ਤੋਂ ਜ਼ਿਆਦਾ ਨਮਕ ਖਾਣਾ ਨੁਕਸਾਨਦੇਹ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਮੇਂ ਪੂਰੀ ਦੁਨੀਆ 'ਚ ਲੋਕ ਪ੍ਰਤੀ ਦਿਨ ਔਸਤਨ 10.8 ਗ੍ਰਾਮ ਨਮਕ ਦਾ ਸੇਵਨ ਕਰਦੇ ਹਨ।
ਦਿਲ ਦੇ ਰੋਗ, ਸਮੇਂ ਤੋਂ ਪਹਿਲਾਂ ਮੌਤ, ਸਟ੍ਰੋਕ, ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸੋਡੀਅਮ ਕਲੋਰਾਈਡ ਦਾ ਬਹੁਤ ਜ਼ਿਆਦਾ ਸੇਵਨ ਤੁਹਾਡੇ ਸਰੀਰ ਨੂੰ ਕਮਜ਼ੋਰ ਕਰ ਸਕਦਾ ਹੈ।