ਕੀ ਹੈ ਪੈਰੇਟ ਫੀਵਰ? ਜਿਸ ਦੀ ਇਨਫੈਕਸ਼ਨ ਕਾਰਨ ਹੋ ਰਹੀ ਹੈ ਮੌਤ
By Neha diwan
2024-03-27, 14:57 IST
punjabijagran.com
ਪੈਰੇਟ ਫੀਵਰ
ਕੀ ਤੁਸੀਂ ਕਦੇ ਸੋਚਿਆ ਹੈ ਕਿ ਪੈਰੇਟ ਫੀਵਰ ਨਾਂ ਦੀ ਕੋਈ ਬਿਮਾਰੀ ਹੋਵੇਗੀ? ਸ਼ਾਇਦ ਨਹੀਂ... ਪਰ ਇਹ ਸੱਚ ਹੈ। ਪੈਰੇਟ ਫੀਵਰ ਨੇ ਯੂਰਪੀ ਦੇਸ਼ਾਂ ਵਿਚ ਚਿੰਤਾ ਵਧਾ ਦਿੱਤੀ ਹੈ।
ਪੈਰੇਟ ਫੀਵਰ ਕੀ ਹੈ?
ਪੈਰੇਟ ਫੀਵਰ ਨੂੰ ਸਿਟਾਕੋਸਿਸ ਵੀ ਕਿਹਾ ਜਾਂਦਾ ਹੈ।ਯੂਰਪੀਅਨ ਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਸਿਟਾਕੋਸਿਸ ਫੈਲਣ ਦੇ ਪਿੱਛੇ ਪੰਛੀਆਂ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਹਨ।
ਸੰਕਰਮਿਤ ਪੈਰੇਟ
ਇਹ ਕਲੈਮੀਡੀਆ ਸਿਟਾਸੀ ਬੈਕਟੀਰੀਆ ਕਾਰਨ ਹੁੰਦਾ ਹੈ। ਇਹ ਬਿਮਾਰੀ ਸੰਕਰਮਿਤ ਪੈਰੇਟ ਪੰਛੀ ਦੇ ਕੱਟਣ ਜਾਂ ਸੰਪਰਕ ਨਾਲ ਫੈਲਦੀ ਹੈ
ਇਸ ਦੇ ਲੱਛਣ
ਬੁਖ਼ਾਰ, ਸਿਰ ਦਰਦ ,ਮਾਸਪੇਸ਼ੀ ਦੇ ਦਰਦ ,ਸੁੱਕੀ ਖੰਘ ,ਸਾਹ ਲੈਣ ਵਿੱਚ ਮੁਸ਼ਕਲ, ਠੰਢ ਕਾਰਨ ਕੰਬਣੀ ਛਿੜਨੀ
ਬਚਾਅ ਕਿਵੇਂ ਕਰੀਏ
ਬਿਮਾਰੀ ਪੰਛੀਆਂ ਦੇ ਖੰਭਾਂ ਰਾਹੀਂ ਫੈਲ ਸਕਦੀ ਹੈ। ਇਸ ਦੇ ਨਾਲ ਹੀ ਪੋਲਟਰੀ ਫਾਰਮਾਂ ਜਾਂ ਪੰਛੀਆਂ ਦਾ ਵਪਾਰ ਕਰਨ ਵਾਲੇ ਲੋਕਾਂ ਨੂੰ ਇਸ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
WHO ਦੇ ਅਨੁਸਾਰ
ਜਿਸ ਵੀ ਦੇਸ਼ ਵਿੱਚ ਇਹ ਸੰਕਰਮਣ ਫੈਲ ਰਿਹਾ ਹੈ, ਪੰਛੀਆਂ ਨੂੰ ਪਾਲਣ ਵਾਲੇ ਲੋਕਾਂ ਨੂੰ ਚੌਕਸ ਰਹਿਣਾ ਹੋਵੇਗਾ। ਸਫਾਈ ਦਾ ਧਿਆਨ ਰੱਖਣਾ ਹੋਵੇਗਾ।
ਨਾਸ਼ਤੇ 'ਚ ਜ਼ਰੂਰ ਸ਼ਾਮਲ ਕਰੋ ਇਹ 5 ਪੌਸ਼ਟਿਕ ਤੱਤ
Read More