ਲਸਣ ਦੀ ਵਰਤੋਂ ਸਾਡੇ ਸਾਰਿਆਂ ਦੀ ਰਸੋਈ ਵਿੱਚ ਕੀਤੀ ਜਾਂਦੀ ਹੈ, ਚਾਹੇ ਉਹ ਭਾਰਤੀ ਹੋਵੇ, ਚੀਨੀ ਹੋਵੇ ਜਾਂ ਹੋਰ, ਲਸਣ ਕਈ ਤਰ੍ਹਾਂ ਦੇ ਪਕਵਾਨਾਂ ਦਾ ਅਹਿਮ ਹਿੱਸਾ ਹੈ, ਲਸਣ ਦੀਆਂ ਸਿਰਫ ਇੱਕ ਨਹੀਂ ਸਗੋਂ ਕਈ ਕਿਸਮਾਂ ਹਨ।
ਚੀਨੀ ਲਸਣ, ਲਸਣ ਦੀ ਇੱਕ ਕਿਸਮ ਹੈ, ਜੋ ਮੁੱਖ ਤੌਰ 'ਤੇ ਚੀਨ ਵਿੱਚ ਉਗਾਈ ਜਾਂਦੀ ਹੈ ਅਤੇ ਉੱਥੋਂ ਵੱਖ-ਵੱਖ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ।
ਚੀਨੀ ਲਸਣ ਅਕਸਰ ਦੂਜਿਆਂ ਨਾਲੋਂ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਰੰਗ ਵਿੱਚ ਫ਼ਿੱਕੇ ਚਿੱਟੇ ਜਾਂ ਗੁਲਾਬੀ ਹੋ ਸਕਦਾ ਹੈ। ਇਹ ਏਸ਼ੀਆਈ ਭੋਜਨ ਜਿਵੇਂ ਕਿ ਨੂਡਲਜ਼, ਸਟਰਾਈ-ਫ੍ਰਾਈਜ਼ ਅਤੇ ਸੂਪ ਵਿੱਚ ਵਰਤਿਆ ਜਾਂਦਾ ਹੈ
ਚੀਨੀ ਲਸਣ ਵਿੱਚ ਆਮ ਤੌਰ 'ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ ਚੀਨੀ ਲਸਣ ਦੀ ਗੁਣਵੱਤਾ ਭਾਰਤੀ ਮਾਪਦੰਡਾਂ ਨਾਲ ਮੇਲ ਨਹੀਂ ਖਾਂਦੀ
ਭਾਰਤੀ ਲਸਣ ਦੀ ਤਿੱਖੀ ਅਤੇ ਖੁਸ਼ਬੂ ਚੀਨੀ ਲਸਣ ਨਾਲੋਂ ਵੱਖਰੀ ਹੈ ਚੀਨੀ ਲਸਣ ਆਮ ਤੌਰ 'ਤੇ ਛੋਟਾ ਤੇ ਚਿੱਟਾ ਤੇ ਹਲਕਾ ਗੁਲਾਬੀ ਰੰਗ ਦਾ ਹੁੰਦੈ ਜਦੋਂ ਕਿ ਭਾਰਤੀ ਲਸਣ ਆਕਾਰ ਵਿਚ ਵੱਡਾ ਹੁੰਦਾ ਹੈ।
ਭਾਰਤੀ ਲਸਣ ਨੂੰ ਰਵਾਇਤੀ ਤਰੀਕਿਆਂ ਨਾਲ ਉਗਾਇਆ ਜਾਂਦਾ ਹੈ, ਜੋ ਕਿ ਵਧੇਰੇ ਕੁਦਰਤੀ ਹਨ ਅਤੇ ਘੱਟ ਰਸਾਇਣਾਂ ਦੀ ਵਰਤੋਂ ਕਰਦੇ ਹਨ।
ਚੀਨੀ ਲਸਣ ਨੂੰ ਆਧੁਨਿਕ ਖੇਤੀ ਵਿਧੀਆਂ ਅਤੇ ਵਧੇਰੇ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਕਰਕੇ ਉਗਾਇਆ ਜਾਂਦਾ ਹੈ, ਤਾਂ ਜੋ ਇਸ ਦੀ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ।