ਹਰੀ ਮਿਰਚ ਜੇ ਘੱਟ ਮਾਤਰਾ 'ਚ ਖਾਂਦੇ ਹਾਂ ਤਾਂ ਫਾਇਦਾ ਮਿਲਦੈ ਪਰ ਜੇ ਜ਼ਿਆਦਾ ਮਿਰਚ ਖਾਂਦੇ ਹੋ ਤਾਂ ਫਾਇਦੇ ਦੀ ਥਾਂ ਇਹ ਨੁਕਸਾਨ ਕਰੇਗੀ।
ਹਰੀ ਮਿਰਚ 'ਚ ਮੌਜੂਦ ਤੱਤ ਪੇਟ ਨੂੰ ਜ਼ਿਆਦਾ ਗਰਮੀ ਦਿੰਦੇ ਹਨ, ਜਿਸ ਕਾਰਨ ਹੈਲਥ ਦੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ।
ਜ਼ਿਆਦਾ ਹਰੀ ਮਿਰਚ ਖਾਣ ਨਾਲ ਪਾਚਨ ਨਾਲ ਜੁੜੀਆਂ ਦਿੱਕਤਾਂ ਹੋਣ ਲੱਗਦੀਆਂ ਹਨ। ਇਸ ਦੇ ਸੇਵਨ ਨਾਲ ਗੈਸ, ਐਸੀਡਿਟੀ, ਦਰਦ ਤੇ ਜਲਨ ਹੋ ਸਕਦੀ ਹੈ।
ਜ਼ਿਆਦਾ ਮਿਰਚ ਖਾਣ ਨਾਲ ਪੇਟ ਦੀ ਗਰਮੀ ਪੈਦਾ ਹੋ ਜਾਂਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਮੂੰਹ 'ਚ ਛਾਲੇ ਹੋ ਜਾਂਦੇ ਹਨ
ਚੀਨ ਦੇ Nutrients ਜਨਰਲ 'ਚ ਪਬਲਿਸ਼ ਹੋਈ ਸਟੱਡੀ ਦੱਸਦੀ ਹੈ ਕਿ ਰੋਜ਼ਾਨਾ 50 ਗ੍ਰਾਮ ਤੋਂ ਜ਼ਿਆਦਾ ਹਰੀ ਮਿਰਚ ਦਾ ਸੇਵਨ ਕਰਨ ਨਾਲ ਦਿਮਾਗੀਂ ਬਿਮਾਰੀਆਂ ਦਾ ਖਤਰਾ ਹੋ ਸਕਦੈ।
ਜੇ ਤੁਸੀਂ ਰੋਜ਼ ਬਹੁਤ ਜ਼ਿਆਦਾ ਹਰੀ ਮਿਰਚ ਦਾ ਸੇਵਨ ਕਰਦੇ ਹੋ ਤਾਂ ਫੂਡ ਐਸੀਡਿਟੀ ਹੋ ਸਕਦੈ।
ਹਰੀ ਮਿਰਚ ਦੇ ਜ਼ਿਆਦਾ ਸੇਵਨ ਨਾਲ ਦਿਲ ਦੀ ਸਿਹਤ ਵੀ ਪ੍ਰਭਾਵਤ ਹੁੰਦੀ ਹੈ। ਕਿਉਂਕਿ ਬਲੱਡ ਪ੍ਰੈਸ਼ਰ ਵਧ ਸਕਦੈ।
ਜ਼ਿਆਦਾ ਹਰੀ ਮਿਰਚ ਜਾ ਸੇਵਨ ਕਿਡਨੀ ਦੀ ਸਿਹਤ ਲਈ ਵੀ ਸਹੀ ਨਹੀਂ ਹੈ। ਇਸ ਨਾਲ ਕਿਡਨੀ ਸਟੋਨ ਦਾ ਖਤਰਾ ਵਧ ਸਕਦੈ।