ਹਲਦੀ 'ਚ ਐਂਟੀਵਾਈਰਲ, ਐਂਟੀਫੰਗਲ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਤੇ ਐਲੋਵੇਰਾ 'ਚ ਨਮੀ ਨੂੰ ਦੂਰ ਕਰਨ ਵਾਲੇ ਗੁਣ, ਐਂਟੀਇੰਫਲੇਮੇਟਰੀ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।
ਚਿਹਰੇ 'ਤੇ ਐਲੋਵੇਰਾ ਜੈੱਲ ਤੇ ਹਲਦੀ ਲਗਾਉਣ ਨਾਲ ਸਕਿਨ 'ਤੇ ਗਲੋਅ ਆਉਂਦਾ ਹੈ। ਇਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਡੀ ਸਕਿਨ ਚਮਕਦਾਰ ਤੇ ਬੇਦਾਗ ਹੋ ਜਾਂਦੀ ਹੈ।
ਚਿਹਰੇ 'ਤੇ ਝੁਰੜੀਆਂ ਨੂੰ ਘੱਟ ਕਰਨ ਲਈ ਰੋਜ਼ ਰਾਤ ਨੂੰ ਹਲਦੀ ਤੇ ਐਲੋਵੇਰਾ ਜੈੱਲ ਦਾ ਮਿਸ਼ਰਣ ਲਗਾਉਣਾ ਚਾਹੀਦਾ ਹੈ।
ਐਂਟੀਬੈਕਟੀਰੀਅਲ ਗੁਣਾ ਨਾਲ ਭਰਪੂਰ ਐਲੋਵੇਰਾ ਤੇ ਹਲਦੀ ਦਾ ਇਸਤੇਮਾਲ ਚਿਹਰੇ 'ਤੇ ਕਰਨ ਨਾਲ ਬੈਕਟੀਰੀਆ ਦਾ ਖਾਤਮਾ ਹੋ ਜਾਂਦਾ ਹੈ। ਇਸ ਨਾਲ ਮੁਹਾਸਿਆਂ ਦੀ ਸਮੱਸਿਆਂ ਦੂਰ ਹੋ ਜਾਂਦੀ ਹੈ।
ਜੇ ਤੁਹਾਡੀ ਸਕਿਨ ਬਹੁਤ ਜ਼ਿਆਦਾ ਰੁੱਖੀ-ਸੁੱਕੀ ਹੈ ਤੇ ਬੇਜਾਨ ਹੈ ਤਾਂ ਤੁਹਾਨੂੰ ਐਲੋਵੇਰਾ ਜੈੱਲ ਤੇ ਹਲਦੀ ਦਾ ਫੇਸ ਪੈਕ ਲਗਾਓ। ਇਸ ਨਾਲ ਡ੍ਰਾਈ ਸਕਿਨ ਦੀ ਸਮੱਸਿਆ ਘੱਟ ਹੋ ਜਾਂਦੀ ਹੈ।
ਚਿਹਰੇ 'ਤੇ ਐਲੋਵੇਰਾ ਜੈੱਲ ਤੇ ਹਲਦੀ ਲਗਾਉਣ ਨਾਲ ਸਕਿਨ ਸਾਫਟ ਰਹਿੰਦੀ ਹੈ।
ਹਲਦੀ 'ਚ ਐਲੋਵੇਰਾ ਜੈੱਲ ਮਿਲਾਓ। ਇਸ ਮਿਸ਼ਰਣ ਨੂੰ ਸਕਿਨ 'ਤੇ ਲਗਾਓ ਤੇ ਫਿਰ ਇਸ ਨੂੰ ਇਕ ਘੰਟਾ ਬਾਅਦ ਧੋ ਲਓ। ਇਸ ਨੂੰ ਤੁਸੀਂ ਹਫ਼ਤੇ 'ਚ 2-3 ਵਾਰ ਲਗਾ ਸਕਦੇ ਹੋ।