ਸਰੀਰ 'ਚ ਪੋਸ਼ਕ ਤੱਤਾਂ ਦੀ ਬਹੁਤ ਭੂਮਿਕਾ ਹੁੰਦੀ ਹੈ। ਸਰੀਰ 'ਚ ਇਨ੍ਹਾਂ ਦੀ ਕਮੀ ਹੋਣ ਨਾਲ ਸਰੀਰਿਕ ਸਮੱਸਿਆਵਾਂ ਹੁੰਦੀਆ ਹਨ।
ਪੋਸ਼ਕ ਤੱਤਾਂ 'ਚ ਇਕ ਤੱਤ ਆਇਰਨ ਵੀ ਹੈ। ਆਇਰਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੀ ਕਮੀ ਨਾਲ ਅਨੀਮੀਆ ਦੀ ਸਮੱਸਿਆ ਹੁੰਦੀ ਹੈ।
ਸਰੀਰ 'ਚ ਆਇਰਨ ਦੀ ਕਮੀ ਨਾਲ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਲੱਛਣ ਦਿਖਾਈ ਦਿੰਦੇ ਹਨ।
ਹਰ ਸਮੇਂ ਕਮਜ਼ੋਰੀ ਮਹਿਸੂਸ ਹੋਣਾ, ਚੱਕਰ ਆਉਣਾ ਵੀ ਸਰੀਰ 'ਚ ਆਇਰਨ ਦੀ ਕਮੀ ਨੂੰ ਦੱਸ ਦਿੰਦਾ ਹੈ।
ਜੇ ਸਿਰ ਦਰਦ ਮਹਿਸੂਸ ਹੁੰਦਾ ਰਹੇ ਤਾਂ ਸਮਝ ਲਓ ਸਰੀਰ 'ਚ ਆਇਰਨ ਦੀ ਕਮੀ ਦਾ ਲੱਛਣ ਹੈ।
ਸਰੀਰ 'ਚ ਆਇਰਨ ਦੀ ਕਮੀ ਹੋਣ ਨਾਲ ਖ਼ੂਨ ਦੀ ਕਮੀ ਹੁੰਦੀ ਹੈ। ਖ਼ੂਨ ਦੀ ਕਮੀ ਨਾਲ ਅਨੀਮੀਆ ਦੀ ਸਮੱਸਿਆ ਹੁੰਦੀ ਹੈ।
ਸਰੀਰ 'ਚ ਇਹ ਲੱਛਣ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ। ਇਨ੍ਹਾਂ ਨੂੰ ਹਲਕੇ 'ਚ ਨਾ ਲਓ ਤੇ ਨਾਲ ਹੀ ਡਾਈਟ 'ਚ ਉਹ ਚੀਜ਼ਾਂ ਸ਼ਾਮਲ ਕਰੋ। ਜਿਨ੍ਹਾਂ 'ਚ ਆਇਰਨ ਹੁੰਦਾ ਹੈ।
ਸਰੀਰ 'ਚ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਪੱਤੇਦਾਰ ਸਬਜ਼ੀਆਂ, ਡ੍ਰਾਈ ਫਰੂਟ, ਦਾਲਾ ਤੇ ਫਲੀਆਂ ਖਾਓ। ਇਨ੍ਹਾਂ 'ਚ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ।