ਉਮਰ ਦੇ ਨਾਲ ਵਾਲਾਂ ਦਾ ਸਫੈਦ ਹੋਣਾ ਸੁਭਾਵਿਕ ਹੈ। ਪਰ ਛੋਟੀ ਉਮਰ ਵਿੱਚ ਵਾਲਾਂ ਦਾ ਸਫ਼ੈਦ ਹੋਣਾ ਇੱਕ ਵੱਡੀ ਸਮੱਸਿਆ ਹੈ। ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨ ਸਫੈਦ ਵਾਲਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ
ਜਦੋਂ ਰੰਗ ਪੈਦਾ ਕਰਨ ਵਾਲੇ ਸੈੱਲ ਪਿਗਮੈਂਟ ਬੰਦ ਹੋ ਜਾਂਦੇ ਹਨ ਤਾਂ ਵਾਲ ਸਫੈਦ ਹੋਣ ਲੱਗਦੇ ਹਨ। ਕੁਦਰਤੀ ਹਾਈਡ੍ਰੋਜਨ ਪਰਆਕਸਾਈਡ ਵੀ ਵਾਲਾਂ 'ਚ ਜਮ੍ਹਾ ਹੋਣ ਲੱਗਦੀ ਹੈ। ਜਿਸ ਕਾਰਨ ਵਾਲ ਸਫੈਦ ਹੋ ਜਾਂਦੇ ਹਨ।
ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਵੀ ਘੱਟ ਉਮਰ 'ਚ ਵਾਲ ਸਫੈਦ ਹੋਣ ਦਾ ਕਾਰਨ ਹੋ ਸਕਦੀ ਹੈ ਬੀ12 ਦੀ ਕਮੀ ਕਾਰਨ ਵਾਲਾਂ ਦੇ ਕਾਲੇ ਰੰਗ ਲਈ ਜ਼ਿੰਮੇਵਾਰ ਮੇਲੇਨਿਨ ਦਾ ਉਤਪਾਦਨ ਘੱਟ ਹੋਣ ਲੱਗਦਾ ਹੈ।
ਤਣਾਅ ਸਰੀਰ ਦੇ ਨਾਲ-ਨਾਲ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਨੀਂਦ ਨਾ ਆਉਣਾ, ਬੇਚੈਨੀ, ਭੁੱਖ ਨਾ ਲੱਗਣਾ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਨਾਰੀਅਲ ਦੇ ਤੇਲ 'ਚ ਆਂਵਲਾ ਪਾਊਡਰ ਮਿਲਾ ਕੇ ਰਾਤ ਨੂੰ ਸਿਰ ਦੀ ਚਮੜੀ 'ਤੇ ਸਿੱਧਾ ਲਗਾਓ। ਸਵੇਰੇ ਸ਼ੈਂਪੂ ਕਰੋ। ਇਸ ਤੋਂ ਇਲਾਵਾ ਤੁਸੀਂ ਆਂਵਲੇ ਨੂੰ ਵੀ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਕੜ੍ਹੀ ਪੱਤਾ ਤੇ ਇਸ ਦਾ ਤੇਲ ਵੀ ਵਾਲਾਂ ਨੂੰ ਸਫੈਦ ਹੋਣ ਤੋਂ ਰੋਕਦਾ ਹੈ। ਕਈ ਤਰ੍ਹਾਂ ਦੇ ਵਿਟਾਮਿਨਾਂ ਅਤੇ ਖਣਿਜਾਂ ਤੋਂ ਇਲਾਵਾ, ਇਸ ਵਿੱਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ। ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ।