ਰੋਟੀ ਸਾਡੀ ਖੁਰਾਕ ਦਾ ਜ਼ਰੂਰੀ ਹਿੱਸਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਤਾਕਤ ਆਉਂਦੀ ਹੈ। ਰੋਟੀ ਖਾਣ ਨਾਲ ਚੌਲਾਂ ਨਾਲੋਂ ਜ਼ਿਆਦਾ ਦੇਰ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ।
ਰੋਟੀਆਂ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਰੋਟੀ ਸਾਡੀ ਖੁਰਾਕ ਦਾ ਇੱਕ ਅਜਿਹਾ ਹਿੱਸਾ ਹੈ। ਜਿਸ ਨਾਲ ਅਸੀਂ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਜਾਂ ਦਾਲ ਖਾ ਸਕਦੇ ਹਾਂ।
ਰੋਜ਼ਾਨਾ ਰੋਟੀ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਤੇ ਜੇਕਰ ਵੱਖ-ਵੱਖ ਆਟੇ ਨਾਲ ਬਣੀ ਰੋਟੀ ਖਾਧੀ ਜਾਵੇ ਤਾਂ ਇਸ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
ਕਣਕ ਦੇ ਆਟੇ ਤੋਂ ਬਣੀ ਰੋਟੀ ਵਿੱਚ ਹਾਈ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਅਜਿਹੇ 'ਚ ਜੇ ਰੋਟੀ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਰੋਟੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਰੋਟੀ 'ਚ ਪਾਇਆ ਜਾਣ ਵਾਲਾ ਕਾਰਬੋਹਾਈਡ੍ਰੇਟ ਨਾ ਸਿਰਫ ਮੋਟਾਪਾ ਵਧਾਉਂਦਾ ਹੈ, ਇਸ ਨਾਲ ਸ਼ੂਗਰ ਵੀ ਬੇਕਾਬੂ ਹੋ ਸਕਦੀ ਹੈ।
ਰੋਟੀ ਵਿੱਚ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੇਕਰ ਸਰੀਰ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੈ ਤਾਂ ਪ੍ਰੋਟੀਨ ਦੀ ਮਾਤਰਾ ਘੱਟ ਸਕਦੀ ਹੈ।
ਜੇ ਤੁਸੀਂ ਸੀਮਤ ਮਾਤਰਾ ਤੋਂ ਜ਼ਿਆਦਾ ਰੋਟੀਆਂ ਖਾਂਦੇ ਹੋ ਤਾਂ ਇਸ ਨਾਲ ਐਸੀਡਿਟੀ, ਬਦਹਜ਼ਮੀ, ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਕਿ ਪਾਚਨ ਲਈ ਠੀਕ ਨਹੀਂ ਹੈ
ਜ਼ਿਆਦਾ ਮਾਤਰਾ ਵਿੱਚ ਰੋਟੀਆਂ ਖਾਣ ਨਾਲ ਭੋਜਨ ਦੀ ਲਾਲਸਾ ਪੈਦਾ ਹੋ ਸਕਦੀ ਹੈ। ਤੁਹਾਨੂੰ ਮਿਠਾਈਆਂ ਖਾਣ ਦਾ ਅਹਿਸਾਸ ਹੋਵੇਗਾ ਤੇ ਜੇਕਰ ਤੁਸੀਂ ਬਹੁਤ ਜ਼ਿਆਦਾ ਖਾਂਦੇ ਹੋ ਤਾਂ ਮਿੱਠੇ ਵਾਲਾ ਭੋਜਨ ਖਾਣ ਨਾਲ ਭਾਰ ਵਧ ਸਕਦਾ ਹੈ।