ਖਾਲੀ ਪੇਟ ਕੱਦੂ ਦੇ ਬੀਜ ਖਾਣ ਦੇ ਕੀ ਹੁੰਦੇ ਹਨ ਫ਼ਾਇਦੇ
By Neha diwan
2024-08-09, 13:26 IST
punjabijagran.com
ਕੱਦੂ ਦੇ ਬੀਜ
ਕੱਦੂ ਦੇ ਬੀਜਾਂ 'ਚ ਵੱਖ-ਵੱਖ ਪੋਸ਼ਣ ਹੁੰਦੇ ਹਨ। ਇਸ 'ਚ ਆਇਰਨ, ਫਾਇਬਰ, ਪ੍ਰੋਟੀਨ, ਫੈਟੀ ਐਸਿਡ ਆਦਿ ਪਾਏ ਜਾਂਦੇ ਹਨ। ਇਨ੍ਹਾਂ ਦੇ ਨਾਲ ਹੀ ਇਸ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਫ਼ਾਸਫੋਰਸ, ਜ਼ਿੰਕ ਵੀ ਪਾਇਆ ਜਾਂਦਾ ਹੈ।
ਸਵੇਰੇ ਖਾਲੀ ਪੇਟ ਖਾਣ ਦੇ ਫ਼ਾਇਦੇ
ਕੱਦੂ ਦੇ ਬੀਜਾਂ ਦਾ ਖਾਲੀ ਪੇਟ ਸੇਵਨ ਕਰਨ ਨਾਲ ਸਿਹਤ ਨੂੰ ਲਾਭ ਪ੍ਰਾਪਤ ਹੁੰਦਾ ਹੈ। ਇਹ ਵਾਲਾਂ ਤੇ ਸਕਿਨ ਲਈ ਬਹੁਤ ਲਾਭਕਾਰੀ ਹੁੰਦੇ ਹਨ।
ਪਾਚਨ ਕਿਰਿਆ ਰਹੇਗੀ ਸਹੀ
ਕੱਦੂ ਦੇ ਬੀਜ ਇਸਤੇਮਾਲ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਰਹਿੰਦੀ ਹੈ। ਇਸ ਨਾਲ ਗੈਸ, ਐਸੇਡਿਟੀ ਦੀ ਸ਼ਿਕਾਇਤ ਦੂਰ ਹੁੰਦੀ ਹੈ ਤੇ ਪਾਚਨ ਦਰੁਸਤ ਹੁੰਦਾ ਹੈ।
ਕਬਜ਼ ਤੋਂ ਰਾਹਤ
ਸਵੇਰੇ ਖਾਲੀ ਪੇਟ ਕੱਦੂ ਦੇ ਬੀਜ ਖਾਣ ਨਾਲ ਕਬਜ਼ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ। ਪਾਚਨ ਕਿਰਿਆ ਸਹੀ ਰਹਿਣ ਨਾਲ ਹੀ ਸਰੀਰ ਤੰਦਰੁਸਤ ਰਹਿੰਦਾ ਹੈ।
ਫ੍ਰੀ ਰੈਡੀਕਲਸ ਤੋਂ ਬਚਾਅ
ਕੱਦੂ ਦੇ ਬੀਜਾਂ 'ਚ ਐਂਟੀਆਕਸਾਈਡ ਲੋੜੀਂਦੇ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਬੀਜਾਂ ਦਾ ਸੇਵਨ ਫ੍ਰੀ ਰੈਡੀਕਲਸ ਤੋਂ ਬਚਾਅ ਕਰਦਾ ਹੈ ਤੇ ਸਕਿਨ ਨੂੰ ਸੁੰਦਰ ਬਣਾਉਣ ਲਈ ਲਾਭਕਾਰੀ ਹੁੰਦਾ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ
ਇਨ੍ਹਾਂ ਬੀਜਾਂ 'ਚ ਲੋੜੀਂਦੀ ਮਾਤਰਾ 'ਚ ਵਿਟਾਮਿਨ ਤੇ ਖਣਿਜ ਪਾਏ ਜਾਂਦੇ ਹਨ। ਇਸਦੇ ਨਾਲ ਹੀ ਇਹ ਮੈਂਟਲ ਹੈਲਥ ਲਈ ਵੀ ਫਾਇਦੇਮੰਦ ਹੁੰਦੇ ਹਨ।
ਕੋਲੈਸਟ੍ਰੋਲ ਰਹਿੰਦਾ ਹੈ ਕੰਟਰੋਲ
ਸੀਮਤ ਮਾਤਰਾ 'ਚ ਇਨ੍ਹਾਂ ਦਾ ਸੇਵਨ ਸਵੇਰੇ ਖਾਲੀ ਪੇਟ ਕਰਨ ਨਾਲ ਸਰੀਰ 'ਚ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਦਿਲ ਸਬੰਧੀ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਐਨਰਜੀ ਭਰਪੂਰ
ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਭਰਪੂਰ ਐਨਰਜੀ ਮਿਲਦੀ ਹੈ, ਜਿਸ ਨਾਲ ਪੂਰੇ ਦਿਨ ਬਿਨਾਂ ਥਕਾਵਟ ਕੰਮ ਕਰਨ 'ਚ ਮਦਦ ਮਿਲਦੀ ਹੈ।
ਪੇਟ ਦੀ ਗੈਸ ਕਰ ਰਹੀ ਹੈ ਪਰੇਸ਼ਾਨ, ਅਜ਼ਮਾਓ ਦਾਦੀ ਮਾਂ ਦੇ ਨੁਸਖੇ
Read More