ਪੇਟ ਦੀ ਗੈਸ ਕਰ ਰਹੀ ਹੈ ਪਰੇਸ਼ਾਨ, ਅਜ਼ਮਾਓ ਦਾਦੀ ਮਾਂ ਦੇ ਨੁਸਖੇ
By Neha diwan
2024-08-09, 11:28 IST
punjabijagran.com
ਪਾਚਨ ਸਮੱਸਿਆਵਾਂ
ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਅਨਿਯਮਿਤ ਜੀਵਨਸ਼ੈਲੀ ਕਾਰਨ ਅੱਜ-ਕੱਲ੍ਹ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਕੁਝ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ।
ਗੈਸ ਦੀਆਂ ਸਮੱਸਿਆਵਾਂ
ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਗੈਸ, ਪੇਟ ਫੁੱਲਣਾ, ਐਸੀਡਿਟੀ ਜਾਂ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ।
ਅਜਵਾਈਨ
ਹਿੰਗ ਤੇ ਅਜਵਾਈਨ ਦੋਵੇਂ ਮਸਾਲੇ ਪੇਟ ਦਰਦ ਅਤੇ ਗੈਸ ਕਾਰਨ ਹੋਣ ਵਾਲੇ ਦਰਦ ਨੂੰ ਘੱਟ ਕਰਨ ਲਈ ਕਾਰਗਰ ਹਨ। ਹਿੰਗ ਵਿੱਚ ਗੈਸ ਵਿਰੋਧੀ ਤੱਤ ਪਾਏ ਜਾਂਦੇ ਹਨ। ਇਹ ਪੇਟ ਦੀ ਗੈਸ ਨੂੰ ਦੂਰ ਕਰਨ ਦਾ ਰਾਮਬਾਣ ਹੈ।
ਹਿੰਗ
ਹਿੰਗ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ ਵਿਚ ਮਦਦ ਕਰਦੀ ਹੈ। ਇਸ ਨਾਲ ਗੈਸ, ਐਸੀਡਿਟੀ, ਬਦਹਜ਼ਮੀ, ਪੇਟ ਦੇ ਛਾਲੇ ਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਟਿਪਸ 1
ਸੌਂਫ ਤੇ ਅਜਵਾਈਨ ਦਾ ਪਾਣੀ ਦਰਦਨਾਸ਼ਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਵਾਈਨ ਵਿੱਚ ਐਂਟੀ-ਮਾਈਕ੍ਰੋਬਾਇਲ ਗੁਣ ਪਾਏ ਜਾਂਦੇ ਹਨ। ਇਹ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਕਾਰਗਰ ਹੈ।
ਟਿਪਸ 2
ਜੇਕਰ ਤੁਹਾਨੂੰ ਗੈਸ ਹੋ ਰਹੀ ਹੈ ਤਾਂ 1 ਕੱਪ ਪਾਣੀ 'ਚ 2 ਚੁਟਕੀ ਹਿੰਗ ਪਾ ਕੇ ਉਬਾਲ ਲਓ। ਇਸ ਵਿਚ ਕਾਲਾ ਨਮਕ ਮਿਲਾ ਕੇ ਇਸ ਪਾਣੀ ਨੂੰ ਪੀਓ।
ਟਿਪਸ 3
ਇੱਕ ਚਮਚ ਅਜਵਾਈਨ ਨੂੰ ਪਾਣੀ ਵਿੱਚ ਉਬਾਲੋ, ਉਸ ਵਿੱਚ ਕਾਲਾ ਨਮਕ ਮਿਲਾ ਕੇ ਪੀਓ। ਇਸ ਨਾਲ ਗੈਸ ਤੋਂ ਰਾਹਤ ਮਿਲੇਗੀ। ਤੁਸੀਂ ਹਿੰਗ ਤੇ ਅਜਵਾਈਨ ਨੂੰ ਪਾਣੀ 'ਚ ਮਿਲਾ ਕੇ ਵੀ ਉਬਾਲ ਸਕਦੇ ਹੋ।
ਟਿਪਸ 4
ਇਸ ਤੋਂ ਇਲਾਵਾ ਹਿੰਗ ਤੇ ਅਜਵਾਈਨ ਨੂੰ ਹਲਕਾ ਭੁੰਨ ਕੇ, ਉਸ 'ਚ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਲੈਣ ਨਾਲ ਵੀ ਆਰਾਮ ਮਿਲਦਾ ਹੈ।
ਜ਼ਿਆਦਾ ਹਰੀ ਮਿਰਚ ਖਾਣ ਨਾਲ ਕੀ ਹੁੰਦੈ
Read More