ਗੰਦੇ ਨਹੁੰ ਬਿਮਾਰੀਆਂ ਨੂੰ ਬੁਲਾਵਾ ਦਿੰਦੇ ਹਨ। ਇਸ ਦੇ ਚਲਦੇ ਨਹੁੰ ਹਮੇਸ਼ਾ ਸਾਫ ਰੱਖਣੇ ਚਾਹੀਦੇ ਹਨ। ਤੇ ਨਹੁੰ ਹੱਥਾਂ ਦੀ ਸੁੰਦਰਤਾਂ ਨੂੰ ਵੀ ਵਧਾਉਂਦੇ ਹਨ ।
ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਕੀ ਕੀਤਾ ਜਾਂ ਸਕਦੈ। ਉਹ ਸਧਾਰਨ ਉਪਾਅ ਇਸਤੇਮਾਲ ਕਰ ਕੇ ਤੁਸੀਂ ਨਹੁੰ ਸੁੰਦਰ ਬਣਾ ਸਕਦੇ ਹੋ।
ਸੰਤਰੇ ਦਾ ਰਸ ਨਹੁੰਆਂ ਨੂੰ ਸੁੰਦਰ ਬਣਾਉਣ ਲੀ ਕਿਸੀ ਰਾਮਬਾਣ ਤੋਂ ਘੱਟ ਨਹੀਂ ਹੈ । ਇਸ ਵਿੱਚ ਐਂਟੀ-ਐਕਸੀਡੈਂਟ ਤੋਂ ਭਰਪੂਰ ਹੁੰਦੇ ਹਨ।
ਇਸਦੇ ਲਈ ਸੰਤਰੇ ਦੇ ਰਸ ਦੀਆਂ ਕੁਝ ਬੂੰਦਾਂ ਆਪਣੇ ਪੈਰਾਂ ਤੇ ਹੱਥਾਂ ਦੇ ਨਹੁੰਆਂ ਤੇ ਲਗਾਓ ਤੇ ਕੁਝ ਸਮੇਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਜੇ ਤੁਸੀਂ ਨਾਰੀਅਲ ਦਾ ਤੇਲ ਹਲਕਾ ਗਰਮ ਕਰ ਕੇ ਆਪਣੇ ਨਹੁੰਆਂ ਤੇ ਲਗਾਉਂਦੇ ਹੋ ਤਾਂ ਉਹ ਸੁੰਦਰ ਦੇ ਨਾਲ ਮਜ਼ਬੂਤ ਬਣ ਹੋ ਜਾਂਦੇ ਹਨ।
ਨਾਰੀਅਲ ਦੇ ਤੇਲ ਨਾਲ ਨਹੁੰਆਂ ਦੀ ਗ੍ਰੋਥ ਵੀ ਹੁੰਦੀ ਹੈ। ਕਿਉਂਕਿ ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਬਹੁਤ ਜ਼ਿਆਦਾ ਹੁੰਦੇ ਹਨ।
ਪਾਲਕ, ਮੇਥੀ, ਬ੍ਰੋਕਲੀ ਵਰਗੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਸਿਰਫ ਨਹੁੰ ਸੁੰਦਰ ਹੀ ਨਹੀਂ ਸਗੋ ਹੈਲਦੀ ਵੀ ਹੁੰਦੇ ਹਨ।
ਲਸਣ 'ਚ ਸੇਲੇਨਿਅਮ ਪਾਇਆ ਜਾਂਦਾ ਹੈ। ਇਸ ਨਾਲ ਨਹੁੰਆਂ ਦੀ ਸਿਹਤ ਸਹੀਂ ਹੁੰਦੀ ਹੈ। ਇਸ ਦੇ ਪੇਸਟ ਜਾਂ ਤੇਲ ਬਣਾ ਕੇ ਨਹੁੰਆਂ ਦੀ ਮਾਲਿਸ਼ ਕਰੋ।