ਅਕਸਰ ਲੋਕ ਸਵੇਰੇ ਕਾਲੀ ਮਿਰਚ ਦਾ ਪਾਣੀ ਪੀਂਦੇ ਹਨ। ਇਸ ਨਾਲ ਸਰੀਰ 'ਚ ਬਦਲਾਅ ਦਿਖਣ ਲੱਗਦੇ ਹਨ। ਆਓ ਜਾਣਦੇ ਹਾਂ ਕਿ ਖਾਲੀ ਪੇਟ ਕਾਲੀ ਮਿਰਚ ਦਾ ਪਾਣੀ ਪੀਣ ਦੇ ਕੀ ਫ਼ਾਇਦੇ ਹੁੰਦੇ ਹਨ।
ਇਸ 'ਚ ਵਿਟਾਮਿਨ A, ਵਿਟਾਮਿਨ E, ਵਿਟਾਮਿਨ K, ਵਿਟਾਮਿਨ C, ਐਂਟੀ-ਮਾਈਕੋਬਾਇਲ, ਐਂਟੀ-ਇੰਫਲੇਮੇਟਰੀ ਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ।
ਸਵੇਰੇ ਖਾਲੀ ਪੇਟ ਕਾਲੀ ਮਿਰਚ ਦਾ ਪਾਣੀ ਪੀਣ ਨਾਲ ਸਿਹਤ ਨੂੰ ਕਈ ਫ਼ਾਇਦੇ ਮਿਲਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ 1 ਚੁਟਕੀ ਕਾਲੀ ਮਿਰਟ ਹੀ ਪਾਣੀ 'ਚ ਪਾਓ।
ਕਾਲੀ ਮਿਰਚ 'ਚ ਵਿਟਾਮਿਨ C ਤੇ ਐਂਟੀ ਬੈਕਟੀਰੀਅਲ ਪਾਏ ਜਾਂਦੇ ਹਨ। ਇਸ ਨੂੰ ਪਾਣੀ 'ਚ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਇਮਿਊਨਟੀ ਬੂਸਟ ਹੋਣ ਲੱਗਦੀ ਹੈ।
ਸਵੇਰੇ ਕੋਸੇ ਪਾਣੀ 'ਚ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਭਾਰ ਘੱਟ ਹੋਣ ਲੱਗਦਾ ਹੈ। ਇਹ ਕੈਲਰੀ ਬਰਨ ਕਰਨ 'ਚ ਬਹੁਤ ਫਾਇਦੇਮੰਦ ਹੈ ਤੇ ਮੋਟਾਪੇ ਨੂੰ ਵੀ ਦੂਰ ਕਰਦੀ ਹੈ।
ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਸਵੇਰੇ ਖਾਲੀ ਪੇਟ ਕਾਲੀ ਮਿਰਚ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਕਬਜ਼ ਦੀ ਪੇਰਸ਼ਾਨੀ ਦੂਰ ਹੋਣ ਲੱਗਦੀ ਹੈ ਤੇ ਮਲ ਤਿਆਗ ਕਰਨ 'ਚ ਵੀ ਆਸਾਨੀ ਹੁੰਦੀ ਹੈ।
ਰੋਜ਼ਾਨਾ ਸਵੇਰੇ ਕਾਲੀ ਮਿਰਚ ਦਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਜਿਸ ਨਾਲ ਸਕਿੱਨ 'ਤੇ ਚਮਕ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਮੁਹਾਸੇ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਜੇ ਤੁਸੀਂ ਦੰਦਾਂ ਨਾਲ ਜੁੜੀਆਂ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕਾਲੀ ਮਿਰਚ ਪਾ ਕੇ ਪਾਣੀ ਪੀਓ। ਇਸ ਨਾਲ ਦੰਦ ਮਜ਼ਬੂਤ ਹੋਣ ਲੱਗਦੇ ਹਨ।