ਬਦਲਦੀ ਜੀਵਨ ਸ਼ੈਲੀ ਤੇ ਵਿਗੜਦੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਨੌਜਵਾਨਾਂ ਨੂੰ ਛੋਟੀ ਉਮਰ ਵਿੱਚ ਹੀ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਾਲਾਂ ਦੇ ਝੜਨ ਦਾ ਸਭ ਤੋਂ ਆਮ ਕਾਰਨ ਖ਼ਾਨਦਾਨੀ ਸਥਿਤੀਆਂ ਹਨ ਜੋ ਬੁਢਾਪੇ ਦੇ ਨਾਲ ਹੁੰਦੀਆਂ ਹਨ। ਵਾਲਾਂ ਦੇ ਝੜਨ ਅਤੇ ਸਫੈਦ ਹੋਣ ਦਾ ਇੱਕ ਵੱਡਾ ਕਾਰਨ ਵਾਲਾਂ ਦੀ ਜ਼ਿਆਦਾ ਦੇਖਭਾਲ ਨੂੰ ਵੀ ਮੰਨਿਆ ਜਾਂਦਾ ਹੈ।
ਪਹਿਲਾਂ ਗੰਜਾਪਨ ਸਿਰਫ਼ ਮਰਦਾਂ ਵਿੱਚ ਹੀ ਦੇਖਿਆ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਔਰਤਾਂ ਵਿੱਚ ਵੀ ਗੰਜਾਪਨ ਦੇਖਣ ਨੂੰ ਮਿਲਣ ਲੱਗਾ ਹੈ। ਵਾਲਾਂ ਨੂੰ ਚਮਕਾਉਣ ਲਈ ਕੈਮੀਕਲ ਯੁਕਤ ਰੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕਈ ਲੋਕ ਆਪਣੇ ਵਾਲਾਂ ਨੂੰ ਗਰਮ ਪਾਣੀ ਨਾਲ ਧੋਂਦੇ ਹਨ, ਜਿਸ ਨਾਲ ਨੁਕਸਾਨ ਹੁੰਦਾ ਹੈ। ਵਾਲਾਂ ਨੂੰ ਧੋਣ ਲਈ ਹਮੇਸ਼ਾ ਠੰਡੇ ਜਾਂ ਕੋਸੇ ਪਾਣੀ ਦੀ ਵਰਤੋਂ ਕਰੋ।
ਵਾਲਾਂ ਦੀ ਚੰਗੀ ਸਿਹਤ ਲਈ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭੋਜਨ ਵਿੱਚ ਸਬਜ਼ੀਆਂ, ਫਲ, ਸੁੱਕੇ ਮੇਵੇ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਬਹੁਤ ਜ਼ਿਆਦਾ ਤੇਲ ਲਗਾਉਣਾ ਵੀ ਨੁਕਸਾਨਦੇਹ ਹੈ।
ਡੈਂਡਰਫ ਜ਼ਿਆਦਾ ਹੈ ਤਾਂ ਹਫਤੇ 'ਚ ਦੋ ਵਾਰ ਸ਼ੈਂਪੂ ਲਗਾਓ। ਵਾਲਾਂ ਨੂੰ ਹਮੇਸ਼ਾ ਠੰਡੇ ਪਾਣੀ ਨਾਲ ਧੋਵੋ। ਸਪਲੀਮੈਂਟ ਲੈਣ ਨਾਲ ਵੀ ਵਾਲ ਝੜਦੇ ਹਨ। ਡਾਕਟਰ ਦੀ ਸਲਾਹ ਤੋਂ ਬਿਨਾਂ ਸ਼ੈਂਪੂ ਅਤੇ ਤੇਲ ਦੀ ਵਰਤੋਂ ਨਾ ਕਰੋ।