ਅਜਵਾਇਣ ਦੀ ਵਰਤੋਂ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ। ਕਿਉਂਕਿ ਅਜਵਾਇਣ ਦਾ ਅਸਰ ਗਰਮ ਹੁੰਦਾ ਹੈ, ਇਸ ਕਾਰਨ ਸਰਦੀਆਂ ਵਿੱਚ ਇਸ ਦੀ ਵਰਤੋਂ ਸਭ ਤੋਂ ਵੱਧ ਢੁਕਵੀਂ ਹੁੰਦੀ ਹੈ।
ਅਜਵਾਇਣ 'ਚ ਫਾਈਬਰ, ਮਿਨਰਲਸ, ਵਿਟਾਮਿਨ ਤੇ ਐਂਟੀਆਕਸੀਡੈਂਟ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਸੁਰੱਖਿਅਤ ਰੱਖਦੇ ਹਨ।
ਜੇਕਰ ਤੁਸੀਂ ਇਸ ਦਾ ਨਿਯਮਿਤ ਸੇਵਨ ਕਰਦੇ ਹੋ ਤਾਂ ਪੇਟ ਦਰਦ, ਐਸੀਡਿਟੀ, ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਇਸ ਦਾ ਸੇਵਨ ਕਰਨ ਦਾ ਤਰੀਕਾ।
ਅਜਵਾਇਣ ਦਾ ਪਾਣੀ ਨਿਯਮਿਤ ਤੌਰ 'ਤੇ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਦੂਰ ਰੱਖਿਆ ਜਾ ਸਕਦੈ। ਦਿਲ ਨੂੰ ਸਿਹਤਮੰਦ ਰੱਖਦਾ ਹੈ ਤੇ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ।
ਅਜਵਾਇਣ ਦੇ ਬੀਜਾਂ ਦਾ ਪਾਣੀ ਪੀਣ ਨਾਲ ਅਸਥਮਾ, ਜ਼ੁਕਾਮ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਜੋ ਸਰਦੀਆਂ 'ਚ ਥੋੜ੍ਹੇ ਜਿਹੇ ਵਧ ਜਾਂਦੇ ਹਨ।
ਅਜਵਾਇਣ ਦਾ ਪਾਣੀ ਪੀਣ ਨਾਲ ਵੀ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਫਤੇ 'ਚ 2 ਤੋਂ 3 ਵਾਰ ਇਸ ਨੂੰ ਪੀਣ ਨਾਲ ਸ਼ੂਗਰ ਹੋਣ ਦੀ ਸੰਭਾਵਨਾ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਅਜਵਾਇਣ ਦੇ ਬੀਜਾਂ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ 'ਚ ਵੀ ਕਾਫੀ ਰਾਹਤ ਮਿਲਦੀ ਹੈ। ਰਾਤ ਨੂੰ ਇੱਕ ਗਲਾਸ ਕੋਸੇ ਪਾਣੀ ਦੇ ਨਾਲ ਅਜਵਾਈਣ ਦੇ ਬੀਜ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ।