40 ਤੋਂ ਬਾਅਦ ਵੀ ਦਿਖਣਾ ਚਾਹੁੰਦੇ ਹੋ ਖੂਬਸੂਰਤ ਤੇ ਜਵਾਨ ਤਾਂ ਹੁਣ ਤੋਂ ਹੀ ਨਾ ਖਾਓ ਇਹ ਚੀਜ਼ਾਂ


By Tejinder Thind2022-10-09, 11:22 ISTpunjabijagran.com

ਕੀ ਨਾ ਖਾਈਏ

ਸਕਿਨ ’ਤੇ ਹੋ ਰਹੇ ਬਦਲਾਅ ਦਾ ਅਸਲ ਕਾਰਨ ਤੁਹਾਡੀ ਖੁਰਾਕ ਹੈ। ਇਸ ਲਈ ਆਓ ਜਾਣਦੇ ਹਾਂ ਕਿ ਕਿਹੜੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਨਾਲ ਚਿਹਰੇ ਦੀ ਚਮਕ ਘੱਟ ਜਾਂਦੀ ਹੈ।

ਤਲਿਆ ਭੋਜਨ

ਆਇਲੀ ਫੂਡ ਭਾਵ ਜੋ ਤੇਲ ’ਚ ਤਲਿਆ ਹੁੰਦਾ ਹੈ, ਨੂੰ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ। ਖਾਸ ਤੌਰ ’ਤੇ ਆਇਲੀ ਸਕਿਨ ਵਾਲੇ ਲੋਕਾਂ ਨੂੰ ਇਸ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਐਕਨੇ ਦੀ ਸਮੱਸਿਆ ਵੱਧ ਜਾਂਦੀ ਹੈ।

ਮਸਾਲੇਦਾਰ ਖਾਣਾ

ਮਸਾਲੇਦਾਰ ਖਾਣਾ ਨਾ ਸਿਰਫ਼ ਪਾਚਨ ਤੰਤਰ ਲਈ ਨੁਕਸਾਨਦਾਇਕ ਹੈ ਬਲਕਿ ਚਮੜੀ ਲਈ ਵੀ ਹਾਨੀਕਾਰਕ ਹੈ। ਇਸ ਨਾਲ ਚਮੜੀ ’ਤੇ ਝੁਰੜੀਆਂ, ਪਿੰਪਲਸ ਆਦਿ ਸਮੱਸਿਆ ਹੋ ਸਕਦੀ ਹੈ।

ਜੰਕ ਫੂਡ

ਜੰਕ ਫੂਡ ਵੀ ਤੁਹਾਡੀ ਡਾਈਟ ਨੂੰ ਬਿਲਕੁਲ ਮਾਇਨਸ ਕਰ ਦਿਓ। ਜ਼ਿਆਦਾ ਜੰਕ ਫੂਡ ਖਾਣ ਨਾਲ ਚਿਹਰੇ ’ਤੇ ਡਲਨੈੱਸ ਆ ਜਾਂਦੀ ਹੈ। ਚਮਡ਼ੀ ਦੀ ਚਮਕ ਘੱਟ ਜਾਂਦੀ ਹੈ। ਇਸ ਲਈ ਇਸ ਫੂਡ ਤੋਂ ਪਰਹੇਜ਼ ਕਰੋ।

ਚਾਕਲੇਟ

ਚਾਕਲੇਟ ’ਚ ਮੌਜੂਦ ਸ਼ੂਗਰ ਅਤੇ ਕਾਰਬਸ ਕੋਲੇਜਨ ਨੂੰ ਹਾਰਡ ਬਣਾ ਦਿੰਦੇ ਹਨ, ਜੋ ਸੀਬਮ ਪ੍ਰੋਡਕਸ਼ਨ ਨੂੰ ਵਧਾਉਂਦਾ ਹੈ। ਇਸ ਨਾਲ ਝੁਰੜੀਆਂ ਅਤੇ ਪਿੰਪਲ ਦੀ ਸਮੱਸਿਆ ਵਧਦੀ ਹੈ। ਡਾਰਕ ਚਾਕਲੇਟ ਖਾ ਸਕਦੇ ਹੋ।

ਵ੍ਹਾਈਟ ਸ਼ੂਗਰ

ਸ਼ੂਗਰ ਨਾਲ ਬਣੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੱਡ ਵਿਚ ਸ਼ੂਗਰ ਦੀ ਮਾਤਰਾ ਵਧਦੀ ਹੈ। ਨਾਲ ਹੀ ਇਸ ਨਾਲ ਕੋਲੇਜਨ ’ਤੇ ਮਾਡ਼ਾ ਪ੍ਰਭਾਵ ਪੈਂਦਾ ਹੈ, ਜਿਸ ਨਾਲ ਚਮਡ਼ੀ ਫਿੱਕੀ ਪੈ ਜਾਂਦੀ ਹੈ ਤੇ ਰੰਗਤ ਵਿਗਡ਼ ਜਾਂਦੀ ਹੈ।

ਅਲਕੋਹਲ ਤੇ ਡ੍ਰਿੰਕਸ

ਸੋਡੇ ਵਾਲੇ ਡ੍ਰਿੰਕਸ ਜਾਂ ਅਲਕੋਹਲ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਸਕਿਨ ’ਤੇ ਝੁਰਡ਼ੀਆਂ ਜਲਦੀ ਪੈ ਜਾਂਦੀਆਂ ਹਨ, ਨਾਲ ਹੀ ਚਿਹਰੇ ਦੀ ਰੌਣਕ ਘੱਟ ਹੋ ਜਾਂਦੀ ਹੈ।

ਵ੍ਹਾਈਟ ਬ੍ਰੈਡ

ਵ੍ਹਾਈਟ ਬ੍ਰੈਡ ਜ਼ਿਆਦਾ ਖਾਣ ਨਾ ਸਕਿਨ ’ਤੇ ਆਇਲ ਦੀ ਪ੍ਰੋਡਕਸ਼ਨ ਵਧਦੀ ਹੈ, ਜਿਸ ਨਾਲ ਸਕਿਨ ਦੀ ਫੇਅਰਨੈਸ ਘੱਟ ਹੋ ਜਾਂਦੀ ਹੈ ਤੇ ਰੰਗ ਕਾਲਾ ਹੋ ਜਾਂਦਾ ਹੈ।

ਕੌਫੀ

ਕੌਫੀ ਦਾ ਜ਼ਿਆਦਾ ਸੇਵਨ ਵੀ ਚਮੜੀ ਦੀ ਰੰਗਤ ਨੂੰ ਫਿੱਕਾ ਬਣਾ ਸਕਦਾ ਹੈ। ਦਿਨ ਭਰ ’ਚ ਇਕ ਕੱਪ ਕੌਫੀ ਤੋਂ ਜ਼ਿਆਦਾ ਪੀਣ ਤੋਂ ਬਚੋ।

ਜੇ ਤੁਸੀਂ ਵੀ ਹਫ਼ਤੇ 'ਚ ਘਟਾਉਣਾ ਚਾਹੁੰਦੇ ਹੋ ਭਾਰ ਤਾਂ ਫੌਲੋ ਕਰੋ ਇਹ ਡਾਇਟ ਪਲਾਨ