ਜੇ ਤੁਸੀਂ ਵੀ ਹਫ਼ਤੇ 'ਚ ਘਟਾਉਣਾ ਚਾਹੁੰਦੇ ਹੋ ਭਾਰ ਤਾਂ ਫੌਲੋ ਕਰੋ ਇਹ ਡਾਇਟ ਪਲਾਨ


By Ramandeep Kaur2022-10-06, 11:41 ISTpunjabijagran.com

ਪਾਣੀ

ਸਵੇਰ ਦੀ ਸ਼ੁਰੂਆਤ ਹਮੇਸ਼ਾ ਪਾਣੀ ਪੀਣ ਨਾਲ ਕਰੋ। ਨਾਰਮਲ ਪਾਣੀ ਦੀ ਜਗ੍ਹਾ ਤੁਸੀਂ ਅਜਵਾਈਨ ਜਾਂ ਜੀਰੇ ਵਾਲੇ ਉਬਲੇ ਹੋਏ ਪਾਣੀ ਨੂੰ ਠੰਡਾ ਕਰ ਕੇ ਪੀ ਸਕਦੇ ਹੋ। ਇਹ ਜਲਦੀ ਭਾਰ ਘਟਾਉਣ 'ਚ ਮਦਦ ਕਰਦਾ ਹੈ।

ਬਦਾਮ ਖਾਓ

ਰੋਜ਼ਾਨਾ ਰਾਤ ਨੂੰ ਬਦਾਮ ਭਿਓਂ ਕੇ ਰੱਖੋ। ਪਾਣੀ ਪੀਣ ਦੇ ਅੱਧਾ ਕੁ ਘੰਟਾ ਬਾਅਦ 4-5 ਬਦਾਮ ਖਾਓ।

ਨਾਸ਼ਤਾ

ਨਾਸ਼ਤੇ 'ਚ ਤੁਸੀਂ ਬ੍ਰਾਊਨ ਬ੍ਰੈੱਡ, ਨਾਲ ਬਣਿਆ ਸੈਂਡਵਿਚ, ਮੌਸਮੀ ਫਲ਼ ਜਾਂ ਸਬਜ਼ੀਆਂ ਖਾ ਸਕਦੇ ਹੋ। 8 ਤੋਂ 9 ਵਜੇ ਦੇ ਵਿਚ ਨਾਸ਼ਤਾ ਕਰ ਲੈਣਾ ਚਾਹੀਦਾ ਹੈ। ਇਸ ਤੋਂ ਇਕ ਘੰਟਾ ਬਾਅਦ ਤੁਸੀਂ ਲੱਸੀ ਜਾਂ ਜੂਸ ਪੀ ਸਕਦੇ ਹੈ।

ਦੁਪਹਿਰ ਦਾ ਖਾਣਾ

ਦੁਪਹਿਰ ਦੇ ਖਾਣੇ 'ਚ ਤੁਸੀਂ ਦਾਲ, 2 ਰੋਟੀਆਂ, ਮਿਕਸ ਸਬਜ਼ੀ, ਦਹੀਂ, ਸਲਾਦ ਤੋਂ ਇਲਾਵਾ ਇਡਲੀ ਸਾਂਭਰ ਜਾਂ ਉਪਮਾ ਖਾ ਸਕਦੇ ਹੋ।

ਗ੍ਰੀਨ-ਟੀ

ਦੁਪਹਿਰ ਦੇ ਖਾਣੇ ਤੋਂ ਬਾਅਦ ਗ੍ਰੀਨ ਪੀਣਾ ਬੇਹੱਦ ਲਾਭਕਾਰੀ ਸਾਬਤ ਹੁੰਦਾ ਹੈ, ਕਿਉਂਕਿ ਇਸ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ ਤੇ ਭਾਰ ਘੱਟਣ 'ਚ ਮਦਦ ਮਿਲਦੀ ਹੈ।

ਰਾਤ ਦਾ ਖਾਣਾ

ਰਾਤ ਦਾ ਖਾਣਾ ਬਿਲਕੁਲ ਲਾਈਟ ਕਰਨਾ ਚਾਹੀਦਾ ਹੈ। 8 ਵਜੇ ਤੋਂ ਬਾਅਦ ਖਾਣਾ ਨਾ ਖਾਓ। ਡਿਨਰ 'ਚ ਖਿਚੜੀ, ਬ੍ਰਾਊਨ ਬ੍ਰੈੱਡ ਆਦਿ ਤੋਂ ਇਲਾਵਾ, ਸਬਜ਼ੀ ਖਾ ਸਕਦੇ ਹੋ।

ਵਾਲਾਂ ਨੂੰ ਸਿਲਕੀ ਤੇ ਸਟ੍ਰੇਟ ਕਰਨ ਲਈ ਅਜ਼ਮਾਓ ਇਹ ਅਸਰਦਾਰ ਘਰੇਲੂ ਨੁਸਖ਼ੇ