ਪਾਉਣਾ ਚਾਹੁੰਦੇ ਹੋ ਬਲੈਕ ਹੈਡਜ਼ ਤੋਂ ਛੁਟਕਾਰਾ, ਅਪਣਾਓ ਇਹ ਅਸਰਦਾਰ ਘਰੇਲੂ ਨੁਸਖ਼ੇ


By Ramandeep Kaur2022-10-29, 11:27 ISTpunjabijagran.com

ਬਲੈਕ ਹੈਡਜ਼

ਨੱਕ ਦੇ ਬਲੈਕਹੈੱਡਸ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰਦੇ ਹਨ। ਨੱਕ 'ਤੇ ਜੰਮੇ ਡੈੱਡ ਸੈੱਲ ਛੋਟੇ-ਛੋਟੇ ਪੋਰਜ਼ 'ਚ ਲੁਕੇ ਹੁੰਦੇ ਹਨ। ਇਨ੍ਹਾਂ ਨੂੰ ਹਟਾਉਣਾ ਆਸਾਨ ਨਹੀਂ ਹੈ।

ਨਹੁੰ ਮਾਰਨ ਤੋਂ ਬਚੋ

ਕਈ ਵਾਰ ਲੋਕ ਨਹੁੰਆਂ ਨਾਲ ਹੀ ਬਲੈਕਹੈੱਡਸ ਨੂੰ ਹਟਾਉਣਾ ਸ਼ੁਰੂ ਕਰ ਦਿੰਦੇ ਹਨ, ਅਜਿਹਾ ਕਰਨ ਤੋਂ ਬਚੋ। ਬਲੈਕ ਹੈਡਜ਼ ਤੋਂ ਛੁਟਕਾਰੇ ਲਈ ਤੁਸੀਂ ਇਹ ਘਰੇਲੂ ਨੁਸਖੇ ਅਪਣਾ ਸਕਦੇ ਹੋ।

ਦਹੀਂ

ਇੱਕ ਚੱਮਚ ਦਹੀਂ 'ਚ ਓਟਮੀਲ ਤੇ ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਨਾਲ ਨੱਕ ਦੀ ਮਾਲਸ਼ ਕਰੋ। ਫਿਰ 15 ਮਿੰਟ ਲਈ ਛੱਡਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਨਿੰਬੂ

ਨਿੰਬੂ ਦੇ ਰਸ 'ਚ ਦਾਲਚੀਨੀ ਪਾਊਡਰ ਮਿਲਾਓ। ਇਸ ਨੂੰ ਬਲੈਕ ਹੈੱਡਸ 'ਤੇ ਲਗਾਓ। ਸੁੱਕਣ ਤੋਂ ਬਾਅਦ ਧੋ ਲਓ। ਇਸ ਨਾਲ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ। ਇਹ ਬਲੈਕਹੈੱਡਸ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਚੌਲਾਂ ਦਾ ਆਟਾ

ਚੌਲਾਂ ਦੇ ਆਟੇ 'ਚ ਐਲੋਵੇਰਾ ਜੈੱਲ ਮਿਲਾ ਕੇ ਪੇਸਟ ਬਣਾ ਕੇ ਨੱਕ 'ਤੇ ਲਗਾਓ। ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਲਓ। ਇਸ ਨਾਲ ਤੁਸੀਂ ਫ਼ਰਕ ਦੇਖੋਗੇ।

ਚੀਨੀ

ਇੱਕ ਪੈਨ 'ਚ ਦੋ ਚਮਚ ਚੀਨੀ, ਨਿੰਬੂ ਦਾ ਰਸ ਤੇ ਇਕ ਚਮਚ ਸ਼ਹਿਦ ਮਿਲਾ ਕੇ ਘੱਟ ਅੱਗ 'ਤੇ ਪਿਘਲਾ ਲਓ। ਹੁਣ ਇਸ 'ਚ ਗਲਿਸਰੀਨ ਮਿਲਾ ਕੇ ਨੱਕ 'ਤੇ ਲਗਾਓ। ਸੁੱਕਣ ਤੋਂ ਬਾਅਦ ਧੋ ਲਓ।

ਬੇਕਿੰਗ ਸੋਡਾ

ਇੱਕ ਚਮਚ ਬੇਕਿੰਗ ਸੋਡਾ 'ਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਨੂੰ ਬਲੈਕਹੈੱਡਸ 'ਤੇ ਲਗਾਓ। ਸੁੱਕਣ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਹਫ਼ਤੇ 'ਚ ਇੱਕ ਵਾਰ ਅਜਿਹਾ ਕਰੋ।

ਚਿਹਰੇ 'ਤੇ ਨਿਖ਼ਾਰ ਲਈ, ਜਾਣੋ ਮੁਲਤਾਨੀ ਮਿੱਟੀ ਕਿਵੇਂ ਕਰਦੀ ਹੈ ਕੰਮ !