ਚਿਹਰੇ 'ਤੇ ਨਿਖ਼ਾਰ ਲਈ, ਜਾਣੋ ਮੁਲਤਾਨੀ ਮਿੱਟੀ ਕਿਵੇਂ ਕਰਦੀ ਹੈ ਕੰਮ !
By Ramandeep Kaur
2022-10-25, 14:47 IST
punjabijagran.com
ਕਲੀਂਜ਼ਰ
ਬਿਊਟੀ ਪ੍ਰੋਡਕਟਸ 'ਚ ਮੁਲਤਾਨੀ ਮਿੱਟੀ ਦੀ ਵਰਤੋਂ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ। ਇਸ ਨੂੰ ਕੁਦਰਤੀ ਕਲੀਂਜ਼ਰ ਅਤੇ ਐਸਟ੍ਰਿੰਜੈਂਟ ਵਜੋਂ ਵੀ ਵਰਤਿਆ ਜਾਂਦਾ ਹੈ।
ਗੁਣਾਂ ਨਾਲ ਭਰਪੂਰ
ਮੁਲਤਾਨੀ ਮਿੱਟੀ 'ਚ ਐਂਟੀਆਕਸੀਡੈਂਟ ਗੁਣਾਂ ਦੇ ਨਾਲ ਸੋਡੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ ਸਿਲੀਕੇਟ ਵਰਗੇ ਤੱਤ ਹੁੰਦੇ ਹਨ, ਜੋ ਸਿਹਤ ਤੇ ਸਕਿਨ ਲਈ ਬਹੁਤ ਲਾਭਕਾਰੀ ਹੁੰਦੇ ਹਨ।
ਆਇਲੀ ਸਕਿਨ
ਮਾਹਰਾਂ ਅਨੁਸਾਰ ਮੁਲਤਾਨੀ ਮਿੱਟੀ 'ਚ ਮੈਟੀਫਾਇੰਗ ਗੁਣ ਹੁੰਦੇ ਹਨ ਜੋ ਚਮੜੀ ਦੇ ਤੇਲ ਨੂੰ ਸੰਤੁਲਿਤ ਕਰਦੇ ਹਨ ਅਤੇ ਗੰਦਗੀ ਨੂੰ ਦੂਰ ਕਰਦੇ ਹਨ। ਇਸਦਾ ਫੇਸ ਪੈਕ ਲਾਉਣ ਨਾਲ ਫਾਇਦਾ ਮਿਲੇਗਾ।
ਮੁਹਾਸਿਆਂ ਲਈ
ਮੁਲਤਾਨੀ ਮਿੱਟੀ ਮੁਹਾਂਸਿਆਂ ਦੇ ਇਲਾਜ 'ਚ ਪ੍ਰਭਾਵਸ਼ਾਲੀ ਹੈ। ਇਹ ਪਸੀਨਾ, ਗੰਦਗੀ ਅਤੇ ਡੈੱਡ ਸਕਿਨ ਸੈੱਲਾਂ ਨੂੰ ਹਟਾਉਣ ਦਾ ਕੰਮ ਕਰਦੀ ਹੈ। ਇਹ ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਨੂੰ ਵੀ ਦੂਰ ਕਰਦੀ ਹੈ।
ਗਲੋਇੰਗ ਸਕਿਨ
ਮੁਲਤਾਨੀ ਮਿੱਟੀ ਸਕਿਨ ਦੇ ਡੈੱਡ ਸੈੱਲਾਂ ਨੂੰ ਸਤ੍ਹਾ ਤੋਂ ਹਟਾ ਕੇ ਸਕਿਨ ਨੂੰ ਸਾਫ਼ ਕਰਦੀ ਹੈ। ਇਸ ਨਾਲ ਚਮੜੀ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਸਕਿਨ ਟਾਈਟ ਰਹਿੰਦੀ ਹੈ।
ਪਿਗਮੈਂਟੇਸ਼ਨ
ਮੁਲਤਾਨੀ ਮਿੱਟੀ ਸਕਿਨ 'ਤੇ ਇਸ ਦਾ ਠੰਢਾ ਪ੍ਰਭਾਵ ਡਾਰਕ ਸਰਕਲਜ਼, ਟੈਨਿੰਗ, ਪਿਗਮੈਂਟੇਸ਼ਨ, ਸਨਬਰਨ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
ਨਿਖ਼ਰੀ ਸਕਿਨ
ਮੁਲਤਾਨੀ ਮਿੱਟੀ ਵਾਧੂ ਤੇਲ, ਗੰਦਗੀ ਅਤੇ ਡੈੱਡ ਸੈੱਲਾਂ ਨੂੰ ਹਟਾਉਣ 'ਚ ਮਦਦ ਕਰਦੀ ਹੈ। ਇਹ ਚਮੜੀ ਨੂੰ ਕੁਦਰਤੀ ਚਮਕ ਪ੍ਰਦਾਨ ਕਰਦੀ ਹੈ।
Diwali Rangoli Tips: ਪਹਿਲੀ ਵਾਰ ਬਣਾ ਰਹੇਂ ਹੋ ਰੰਗੋਲੀ ਤਾਂ ਇਨ੍ਹਾਂ ਟਿਪਸ ਨੂੰ ਕਰੋ ਫਾਲੋਅ
Read More