ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕਦੇ ਵੀ ਕੰਡੇਦਾਰ ਪੌਦੇ ਨਹੀਂ ਲਗਾਉਣੇ ਚਾਹੀਦੇ। ਵਾਸਤੂ ਸ਼ਾਸਤਰ ਅਨੁਸਾਰ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਖੁਸ਼ਹਾਲੀ ਨਹੀਂ ਆਉਂਦੀ।
ਵਾਸਤੂ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਅੱਗੇ ਕੂੜਾ ਇਕੱਠਾ ਹੋਣ ਨਾਲ ਦੁੱਖ, ਬਿਮਾਰੀਆਂ ਅਤੇ ਧਨ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਮਾਂ ਲਕਸ਼ਮੀ ਦੇ ਵਾਸ ਲਈ ਘਰਾਂ 'ਚ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖੋ।
ਘਰ ਦੇ ਬਿਲਕੁਲ ਸਾਹਮਣੇ ਬਿਜਲੀ ਦਾ ਖੰਭਾ ਨਹੀਂ ਹੋਣਾ ਚਾਹੀਦਾ। ਘਰ ਦੇ ਸਾਹਮਣੇ ਬਿਜਲੀ ਦਾ ਖੰਭਾ ਹੋਣ ਕਾਰਨ ਘਰ ਦੇ ਮੈਂਬਰਾਂ ਵਿਚਾਲੇ ਅਣਬਣ ਹੋਣ ਦਾੀ ਸੰਭਾਵਨਾ ਰਹਿੰਦੀ ਹੈ।
ਵਾਸਤੂ ਸ਼ਾਸਤਰ ਦੇ ਮੁਤਾਬਕ ਜਿਨ੍ਹਾਂ ਘਰਾਂ ਦੇ ਸਾਹਮਣੇ ਗੰਦਾ ਪਾਣੀ ਇਕੱਠਾ ਹੁੰਦਾ ਹੈ, ਉੱਥੇ ਮਾਂ ਲਕਸ਼ਮੀ ਦਾ ਵਾਸ ਨਹੀਂ ਹੁੰਦਾ। ਘਰਾਂ ਦੇ ਸਾਹਮਣੇ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਕੰਮ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨ
ਵਾਸਤੂ ਅਨੁਸਾਰ ਘਰ ਦਾ ਮੁੱਖ ਦਰਵਾਜ਼ਾ ਹਮੇਸ਼ਾ ਸਾਹਮਣੇ ਵਾਲੀ ਸੜਕ ਤੋਂ ਉੱਚਾ ਹੋਣਾ ਚਾਹੀਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ।
ਵਾਸਤੂ ਮੁਤਾਬਕ ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਦੇ ਸਾਹਮਣੇ ਵੱਡੀਆਂ ਇੱਟਾਂ ਅਤੇ ਪੱਥਰ ਜੀਵਨ ਵਿੱਚ ਮੁਸ਼ਕਲਾਂ ਪੈਦਾ ਕਰਦੇ ਹਨ।