ਮਾਂ ਦੁਰਗਾ ਦੇ ਨਾਂ 'ਤੇ ਰੱਖਿਆ ਗਿਆ ਹੈ ਭਾਰਤ ਦੇ ਇਨ੍ਹਾਂ 8 ਮਸ਼ਹੂਰ ਸ਼ਹਿਰਾਂ ਦਾ ਨਾਂ


By Tejinder Thind2022-10-08, 13:18 ISTpunjabijagran.com

ਤ੍ਰਿਪੁਰਾ

ਸੁੰਦਰ ਉੱਤਰ-ਪੂਰਬੀ ਭਾਰਤੀ ਰਾਜ ਤ੍ਰਿਪੁਰਾ ਦਾ ਨਾਮ ਉਦੈਪੁਰ ਦੇ ਪੁਰਾਣੇ ਸ਼ਹਿਰ ਵਿੱਚ ਤ੍ਰਿਪੁਰਾ ਸੁੰਦਰੀ ਮੰਦਰ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਮੰਦਰ ਅਗਰਤਲਾ ਤੋਂ ਲਗਭਗ 55 ਕਿਲੋਮੀਟਰ ਦੂਰ ਇਕ ਪਹਾੜੀ 'ਤੇ ਸਥਿਤ ਹੈ।

ਸ਼੍ਰੀਨਗਰ

ਸ਼੍ਰੀਨਗਰ ਨੂੰ ਸ਼੍ਰੀ ਜਾਂ ਲਕਸ਼ਮੀ ਦੇਵੀ ਦਾ ਘਰ ਕਿਹਾ ਜਾਂਦਾ ਹੈ। ਸ਼ਾਰਿਕਾ ਦੇਵੀ ਮੰਦਿਰ ਵਿੱਚ ਸਵੈ-ਪ੍ਰਗਟ ਸ਼੍ਰੀ ਚੱਕਰ ਦੇ ਦੂਪ ਵਿਚ ਸ਼੍ਰੀ ਲੱਛਮੀ ਦੇਵੀ ਦਾ ਘਰ ਹੈ।

ਪਟਨਾ

ਪਟਨਾ ਉਹ ਸਥਾਨ ਹੈ ਜਿੱਥੇ ਸਤੀ ਦਾ ਸੱਜਾ ਪੱਟ ਡਿੱਗਿਆ ਸੀ। ਪਾਟਨ ਦੇਵੀ ਨਾਮਕ ਦੇਵੀ ਦਾ ਸਨਮਾਨ ਕਰਨ ਲਈ ਉਸੇ ਸਥਾਨ 'ਤੇ ਇੱਕ ਸ਼ਕਤੀਪੀਠ ਬਣਾਇਆ ਗਿਆ ਸੀ

ਨੈਨੀਤਾਲ

ਨੈਨੀਤਾਲ ਦਾ ਨਾਮ ਦੁਰਗਾ ਦੇ ਇੱਕ ਹੋਰ ਅਵਤਾਰ ਨੈਨਾ ਦੇਵੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਸਤੀ ਦੀ ਨਜ਼ਰ ਉਸ ਜ਼ਮੀਨ 'ਤੇ ਪਈ ਜਿੱਥੇ ਅੱਜ ਨੈਣਾ ਦੇਵੀ ਮੰਦਰ ਹੈ।

ਮੁੰਬਈ

ਮੁੰਬਈ ਦਾ ਨਾਮ ਮੁੰਬਈ ਦੇਵੀ ਮੰਦਰ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਮੰਦਿਰ ਲਗਭਗ 500 ਸਾਲ ਪਹਿਲਾਂ ਮਹਾ-ਅੰਬਾ ਦੇਵੀ ਦੇ ਸਨਮਾਨ ਵਿੱਚ ਬਣਾਇਆ ਗਿਆ ਸੀ।

ਮੰਗਲੌਰ

ਮੰਗਲੌਰ ਦਾ ਨਾਂ ਮੰਗਲਾ ਦੇਵੀ ਦੇ ਨਾਂ 'ਤੇ ਰੱਖਿਆ ਗਿਆ ਹੈ। ਮੰਗਲਾ ਦੇਵੀ ਦਾ ਮੰਦਰ ਇੱਥੇ 9ਵੀਂ ਸਦੀ ਵਿੱਚ ਅਲੂਪਾ ਰਾਜਵੰਸ਼ ਦੇ ਰਾਜਾ ਕੁੰਦਵਰਮਨ ਦੁਆਰਾ ਬਣਾਇਆ ਗਿਆ ਸੀ।

ਦਿੱਲੀ

ਦਿੱਲੀ ਦੇ ਇੱਕ ਹਿੱਸੇ ਨੂੰ ਮਹਿਰੌਲੀ ਖੇਤਰ ਵਿੱਚ ਯੋਗਮਾਇਆ ਮੰਦਰ ਦੇ ਕਾਰਨ ਯੋਗਿਨੀਪੁਰ ਕਿਹਾ ਜਾਂਦਾ ਸੀ।ਇਹ ਮੰਦਰ ਪਾਂਡਵਾਂ ਦੁਆਰਾ ਬਣਾਇਆ ਗਿਆ ਸੀ, ਜੋ ਕਿ 5000 ਸਾਲ ਤੋਂ ਵੱਧ ਪੁਰਾਣਾ ਹੈ।

ਚੰਡੀਗੜ੍ਹ

ਅਤਿ ਆਧੁਨਿਕ ਤੇ ਬੇਹੱਦ ਖੂਬਸੂਰਤ ਸ਼ਹਿਰ ਚੰਡੀਗੜ੍ਹ ਦਾ ਨਾਂ ਚੰਡੀ ਦੇਵੀ ਦੇ ਨਾਂ 'ਤੇ ਪਿਆ। ਇੱਥੇ ਚੰਡੀ ਦੇਵੀ ਦਾ ਮੰਦਿਰ ਹੈ ਅਤੇ ਸਥਾਨਕ ਲੋਕਾਂ ਤੇ ਸੈਲਾਨੀਆਂ 'ਚ ਬਹੁਤ ਧਾਰਮਿਕ ਮਹੱਤਤਾ ਰੱਖਦਾ ਹੈ।

ਅੱਜ ਤੋਂ ਸ਼ੁਰੂ ਹੋ ਰਿਹੈ ਪੰਚਕ, ਜਾਣੋ ਸਾਰੀਆਂ ਰਾਸ਼ੀਆਂ ਲਈ ਕਿਹੋ ਜਿਹਾ ਰਹੇਗਾ ਸੋਮਵਾਰ