ਚਮਤਕਾਰੀ ਗੁਣਾਂ ਨਾਲ ਭਰਪੂਰ ਹੈ ਲਸਣ


By Tejinder Thind24, Sep 2022 03:15 PMpunjabijagran.com

ਪੇਟ ਲਈ ਲਾਹੇਵੰਦ

ਲਸਣ ਵਿਚ ਸਰੀਰ ਵਿਚਲੇ ਜ਼ਹਿਰੀਲੇ ਮਾਦੇ ਨੂੰ ਸਾਫ਼ ਕਰਨ ਦੀ ਸਮਰਥਾ ਹੁੰਦੀ ਹੈ। ਇਹ ਪੇਟ ’ਚ ਮੌਜੂਦ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ। ਖ਼ਾਲੀ ਪੇਟ ਲਸਣ ਖਾਣ ਨਾਲ ਕਈ ਬਿਮਾਰੀਆਂ ਦਾ ਖ਼ਾਤਮਾ ਹੁੰਦਾ ਹੈ।

ਬਲੱਡ ਪ੍ਰੈਸ਼ਰ ’ਚ ਲਾਭ

ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ’ਤੇ ਖ਼ਾਲੀ ਪੇਟ ਲਸਣ ਖਾਣ ਨਾਲ ਬਹੁਤ ਲਾਭ ਹੁੰਦਾ ਹੈ। ਇਹ ਖ਼ੂਨ ਦਾ ਦੌਰਾ ਵਧਾਉਂਦਾ ਹੈ ਤੇ ਦਿਲ ਨੂੰ ਤੰਦਰੁਸਤ ਰੱਖਦਾ ਹੈ।

ਰੋਗਾਂ ਨਾਲ ਲੜਨ ਦੀ ਤਾਕਤ

ਲਸਣ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਦੀ ਹੈ ਤੇ ਸਾਡਾ ਸਰੀਰ ਕਿਸੇ ਵੀ ਬਿਮਾਰੀ ਦਾ ਸਾਹਮਣਾ ਕਰਨ ਦੇ ਯੋਗ ਹੁੰਦਾ ਹੈ।

ਦਿਲ ਲਈ ਕਾਰਗਰ

ਲਸਣ ਤੇ ਸ਼ਹਿਦ ਨੂੰ ਮਿਲਾ ਕੇ ਬਣਾਇਆ ਪੇਸਟ ਸਰੀਰ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਦਿਲ ਦੀਆਂ ਲਹੂ ਨਾਡ਼ੀਆਂ ’ਚ ਜੰਮੇ ਫਾਲਤੂ ਪਦਾਰਥ ਬਾਹਰ ਨਿਕਲ ਜਾਂਦੇ ਹਨ, ਜਿਸ ਕਾਰਨ ਬਲੱਡ ਸਰਕੂਲੇਸ਼ਨ ਠੀਕ ਹੁੰਦੀ ਹੈ।

ਦੰਦ ਦਰਦ ’ਚ ਆਰਾਮ

ਲਸਣ ਦੇ ਲਗਤਾਰ ਸੇਵਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਲਸਣ ਅਤੇ ਲੌਂਗ ਨੂੰ ਪੀਸ ਕੇ ਪੇਸਟ ਬਣਾ ਕੇ ਦੰਦ ਦਰਦ ਵਾਲੀ ਜਗ੍ਹਾ ’ਤੇ ਲਗਾ ਕੇ ਆਰਾਮ ਪ੍ਰਾਪਤ ਕੀਤਾ ਜਾ ਸਕਦਾ ਹੈ।

ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਛੁਟਕਾਰੇ ਲਈ ਅਪਣਾਓ ਇਹ ਘਰੇਲੂ ਨੁਸਖ਼ੇ