ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਛੁਟਕਾਰੇ ਲਈ ਅਪਣਾਓ ਇਹ ਘਰੇਲੂ ਨੁਸਖ਼ੇ


By Ramandeep Kaur24, Sep 2022 02:37 PMpunjabijagran.com

ਗ੍ਰੀਨ ਟੀ

ਦਿਨ 'ਚ ਦੋ ਵਾਰ ਗ੍ਰੀਨ-ਟੀ ਪੀਓ। ਇਸ 'ਚ ਮੌਜੂਦ ਐਂਟੀ ਬੈਕਟੀਰੀਅਲ ਤੱਤ ਬਦਬੂ ਦੂਰ ਕਰਦੇ ਹਨ।

ਧਨੀਆ

ਸੁੱਕਾ ਧਨੀਆ ਮਾਊਥ ਫ੍ਰੈਸ਼ਨਰ ਦਾ ਕੰਮ ਕਰਦਾ ਹੈ। ਇਸ ਨੂੰ ਚਬਾਇਆ ਜਾ ਸਕਦਾ ਹੈ।

ਲੌਂਗ

ਲੌਂਗ ਨੂੰ ਹਲਕਾ ਭੁੰਨ ਕੇ ਚੂਸਣ ਨਾਲ ਬਦਬੂ ਦੂਰ ਹੋਣ ਦੇ ਨਾਲ ਮਸੂੜੇ ਵੀ ਤੰਦਰੁਸਤ ਰਹਿੰਦੇ ਹਨ।

ਪੁਦੀਨਾ

ਪੁਦੀਨੇ ਦੇ ਪੱਤਿਆਂ ਦਾ ਪੇਸਟ ਇੱਕ ਗਲਾਸ ਪਾਣੀ 'ਚ ਘੋਲ ਕੇ ਦਿਨ 'ਚ 3-4 ਵਾਰ ਕੁਰਲੀ ਕਰੋ।

ਸਰ੍ਹੋਂ ਦਾ ਤੇਲ

ਸਰ੍ਹੋਂ ਦੇ ਤੇਲ 'ਚ ਇੱਕ ਚੁਟਕੀ ਨਮਕ ਮਿਲਾ ਕੇ ਮਸਾਜ ਕਰਨ ਨਾਲ ਬਦਬੂ ਦੂਰ ਹੁੰਦੀ ਹੈ ਤੇ ਮਸੂੜੇ ਠੀਕ ਰਹਿੰਦੇ ਹਨ।

ਹਰੀ ਇਲਾਇਚੀ

ਹਰੀ ਇਲਾਇਚੀ ਤੇ ਮੁਲੱਠੀ ਚਬਾਉਣ ਨਾਲ ਵੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਫਿਟਕੜੀ

ਬਰੱਸ਼ ਕਰਨ ਤੋਂ ਬਾਅਦ ਫਿਟਕੜੀ ਵਾਲੇ ਪਾਣੀ ਨਾਲ ਕੁਰਲੀ ਕਰ ਸਕਦੇ ਹੋ।

ਅਮਰੂਦ ਦੇ ਪੱਤੇ

ਅਮਰੂਦ ਦੇ ਪੱਤੇ ਚਬਾਉਣ ਨਾਲ ਵੀ ਕਾਫੀ ਫਾਇਦਾ ਮਿਲਦਾ ਹੈ। ਇਸ ਨਾਲ ਮੂੰਹ ਦੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ।

ਸਿਹਤ ਦੀ ਤੰਦਰੁਸਤੀ ਲਈ ਫਾਇਦੇਮੰਦ ਸੋਇਆਬੀਨ