ਟੀਵੀ ਤੇ ਫਿਲਮ ਇੰਡਸਟ੍ਰੀ ਦੇ ਜਾਣੇ-ਪਛਾਣੇ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ ਹੋ ਗਿਆ ਹੈ।
ਅਰੁਣ ਬਾਲੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬਾਲੀ ਅਦਾਕਾਰ ਨੂੰ Myasthenia Gravis ਨਾਂ ਦੀ ਦੁਰਲੱਭ ਬਿਮਾਰੀ ਨਾਲ ਲੜ ਰਹੇ ਸਨ।
79 ਸਾਲ ਦੇ ਦਿਗਜ਼ ਅਦਾਕਾਰ ਅਰੁਣ ਬਾਲੀ ਨੇ ਮੁੰਬਈ 'ਚ ਆਖ਼ਰੀ ਸਾਹ ਲਿਆ।
ਅਰੁਣ ਬਾਲੀ ਹੰਡੇ ਹੋਏ ਕਲਾਕਾਰ ਸੀ, ਜੋ ਇੰਡਸਟ੍ਰੀ 'ਚ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ।
ਅਰੁਣ ਬਾਲੀ ਨੇ ਹਾਲ ਹੀ 'ਚ ਫਿਲਮ 'ਲਾਲ ਸਿੰਘ ਚੱਢਾ' 'ਚ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਹ '3 ਇਡੀਅਟਸ' 'ਚ ਆਮਿਰ ਖਾਨ ਨਾਲ ਵੀ ਨਜ਼ਰ ਆ ਚੁੱਕੇ ਹਨ।
ਅਰੁਣ ਬਾਲੀ ਨੇ ਕਈ ਫਿਲਮਾਂ ਤੇ ਟੀਵੀ ਸੀਰੀਅਲਜ਼ 'ਚ ਕੰਮ ਕੀਤਾ ਹੈ। ਉਨ੍ਹਾਂ ਦੇ ਜਾਣ ਨਾਲ ਕਈ ਸਿਤਾਰਿਆਂ ਦੀਆਂ ਅੱਖਾਂ ਭਿੱਜੀਆਂ।